ਕੰਚਨਪ੍ਰੀਤ ਕੌਰ ਨੂੰ ਅੱਧੀ ਰਾਤ ਕੋਰਟ ਨੇ ਕੀਤਾ ਰਿਹਾਅ

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੰਚਨਪ੍ਰੀਤਕੌਰ ਜਿਸਦੇ ਖ਼ਿਲਾਫ਼ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸਨੂੰ ਅੱਜ ਮਾਨਯੋਗ ਅਦਾਲਤ ਵਲੋਂ ਬਾ-ਇੱਜਤ ਬਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਰਾਤ ਨੂੰ ਕੋਰਟ ਲੱਗੀ ਅਤੇ ਸਾਰੀ ਰਾਤ ਬਹਿਸ ਹੋਣ ਤੋਂ ਬਾਅਦ 30 ਨਵੰਬਰ ਨੂੰ ਸਵੇਰੇ ਤੜਕਸਾਰ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਉਂਦੇ ਹੋਏ ਕੰਚਨਪ੍ਰੀਤ ਕੌਰ ਨੂੰ ਰਿਹਾਅ ਕਰ ਦਿੱਤਾ ਗਿਆ

ਸੁਣਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਵਕੀਲ ਕੰਚਨਪ੍ਰੀਤ ਦੇ ਬਚਾਅ ਪੱਖ ਵਜੋਂ ਮੌਜੂਦ ਸਨ, ਜਦੋਂ ਕਿ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਡਿਪਟੀ ਐਡਵੋਕੇਟ ਜਨਰਲ ਵਿਸ਼ੇਸ਼ ਤੌਰ ‘ਤੇ ਰਾਤ ਨੂੰ ਹੀ ਅਦਾਲਤ ਪਹੁੰਚੇ ਸਨ

ਪੁਲਿਸ ਦਾ ਦਾਅਵਾ ਅਤੇ ਦੋਸ਼
ਪੁਲਿਸ ਦਾ ਦਾਅਵਾ ਹੈ ਕਿ ਕੰਚਨਪ੍ਰੀਤ ਆਪਣੇ ਪਤੀ ਵੱਲੋਂ ਚਲਾਏ ਜਾ ਰਹੇ ਗਿਰੋਹ ਦੀ ਸਰਗਰਮ ਮੈਂਬਰ ਹੈ। ਉਸਦੇ ਪਤੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 17 ਦੇ ਕਰੀਬ ਕੇਸ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਯੂ.ਏ.ਪੀ.ਏ. (UAPA) ਅਤੇ ਰੰਗਦਾਰੀ ਮੰਗਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।

#kanchanpreetkaurnews #kanchanpreetkaur #tarntarannews #akalidalnews