ਮੌਤ ਦੀ ਝੂਠੀ ਅਫਵਾਹ ਫੈਲਾਉਣ ਵਾਲੀ ਅਦਾਕਾਰਾ ਪੂਨਮ ਪਾਂਡੇ ਖਿਲਾਫ ਹੋਈ ਸ਼ਿਕਾਇਤ ਦਰਜ

ਅਦਾਕਾਰਾ ਪੂਨਮ ਪਾਂਡੇ ਵੱਲੋ ਝੂਠੀ ਖਬਰ ਫੈਲਾਅ ਕੇ ਲੋਕਾ ਨੂੰ ਗੁੰਮਰਾਹ ਕਰਨ ਦੇ ਇਸ ਪਬਲੀਸਿਟੀ ਸਟੰਟ ਤੋਂ ਨਾਰਾਜ਼ ਐਡਵੋਕੇਟ ਅਲੀ ਕਾਸ਼ਿਫ ਖਾਨ ਦੇਸ਼ਮੁਖ ਨੇ ਅਦਾਕਾਰਾ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇੰਨਾ ਹੀ ਨਹੀਂ ਅਦਾਕਾਰਾ ਦੀ ਮੈਨੇਜਰ ਨਿਕਿਤਾ ਸ਼ਰਮਾ ਅਤੇ ਏਜੰਸੀ ਹਾਟਰਫਲਾਈ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 417, 420, 120ਬੀ, 34 ਦੇ ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੂਨਮ ਪਾਂਡੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਗੱਲ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਪੂਨਮ ਪਾਂਡੇ ਵੱਲੋਂ ਕੀਤਾ ਗਿਆ ਫਰਜ਼ੀ ਮੌਤ ਦਾ ਪੀਆਰ ਸਟੰਟ ਬਹੁਤ ਗਲਤ ਹੈ। ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਆੜ ਵਿੱਚ ਉਸਨੇ ਜੋ ਸਵੈ-ਪ੍ਰਚਾਰ ਕੀਤਾ ਹੈ, ਉਹ ਸਵੀਕਾਰਯੋਗ ਨਹੀਂ ਹੈ। ਅਜਿਹੀਆਂ ਖਬਰਾਂ ਤੋਂ ਬਾਅਦ ਭਾਰਤੀ ਫਿਲਮ ਇੰਡਸਟਰੀ ਦੇ ਲੋਕ ਮੌਤ ਦੀ ਖਬਰ ‘ਤੇ ਯਕੀਨ ਕਰਨ ਤੋਂ ਝਿਜਕਣਗੇ।

ਪੂਰੀ ਫਿਲਮ ਇੰਡਸਟਰੀ ਅਤੇ ਪੂਰੇ ਦੇਸ਼ ਨੇ ਪੂਨਮ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ। ਇਸ ਤਰ੍ਹਾਂ ਸਾਰਿਆਂ ਦਾ ਅਪਮਾਨ ਕਰਨਾ ਠੀਕ ਨਹੀਂ ਹੈ, ਇਸ ਲਈ ਅਭਿਨੇਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Tags :