ਬੈਂਕ ਨੂੰ ਚੋਰਾ ਨੇ ਬਣਾਇਆ ਨਿਸ਼ਾਨਾ, ਲੱਖਾ ਰੁਪਏ ਲੈ ਕੇ ਜਾ ਰਿਹਾ ਚੋਰ ਗਟਰ ਵਿੱਚ ਡਿੱਗਿਆ

ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ਤੇ ਪਿੰਡ ਭਵਾਨੀਪੁਰ ਵਿੱਚ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਦੀ ਕੰਧ ਤੋੜ ਕੇ ਅਣਪਛਾਤੇ ਚੋਰ ਵੱਲੋ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਜਦੋਂ ਚੋਰ ਚੋਰੀ ਕਰਕੇ ਜਾ ਰਹੇ ਸਨ ਤਾਂ ਉਸ ਵੇਲੇ ਕਾਹਲੀ ਵਿੱਚ ਇੱਕ ਚੋਰ ਉਥੇ ਖੁੱਲ੍ਹੇ ਗਟਰ ਵਿੱਚ ਡਿੱਗ ਗਿਆ।

ਜਿਸਦੀ ਸਾਰੀ ਘਟਨਾ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜੋ ਕਿ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋ ਸੀਸੀਟੀਵੀ ਫੂਟੇਜ਼ ਦੀ ਮੱਦਦ ਨਾਨ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਬੈਂਕ ਅਧਿਕਾਰੀਆਂ ਨੇ ਚੋਰੀ ਹੋਈ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ।

Tags :