ਜਲੰਧਰ ਦੇ ਕੈਂਟ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਹਾਦਸਾ ਹੋਣ ਤੋ ਟਲਿਆ, ਵਾਲ-ਵਾਲ ਬਚੇ ਅਧਿਕਾਰੀ

ਜਾਲੰਧਰ-ਕੈਂਟ ਰੇਲਵੇ ਸਟੇਸ਼ਨ ਵਿੱਚ ਉਸਾਰੀ ਦੇ ਕੰਮ ਦੌਰਾਨ ਛੱਤ ਡਿੱਗ ਗਈ ਜਿਸ ਕਾਰਨ ਅੰਦਰ ਬੈਠੇ ਰੇਲਵੇ ਅਧਿਕਾਰੀ ਵਾਲ-ਵਾਲ ਬਚ ਗਏ ਅਤੇ ਵੱਡਾ ਹਾਦਸਾ ਹੋਣੋ ਟੱਲ ਗਿਆ। ਜਾਣਕਾਰੀ ਮੁਤਾਬਕ ਪਲੇਟਫਾਰਮ ਨੰਬਰ ਇੱਕ ‘ਤੇ ਸਥਿਤ ਰਿਜ਼ਰਵੇਸ਼ਨ ਸੈਂਟਰ ਦੀ ਛੱਤ ਡਿੱਗ ਗਈ।

ਉਸ ਸਮੇਂ ਚੀਫ ਰਿਜ਼ਰਵੇਸ਼ਨ ਸੁਪਰਵਾਈਜ਼ਰ ਯਾਦਵਿੰਦਰ ਸਿੰਘ, ਸੁਪਰਵਾਈਜ਼ਰ ਗੁਰਮਿੰਦਰ ਸਿੰਘ ਅਤੇ ਈਆਰਸੀ ਅਸ਼ੀਸ਼ ਅਗਰਵਾਲ ਮੌਜੂਦ ਸਨ, ਜੋ ਕਿ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਘਟਨਾ ‘ਚ ਰਿਜ਼ਰਵੇਸ਼ਨ ਸੈਂਟਰ ਦਾ ਫਰਨੀਚਰ ਅਤੇ ਸਾਰੇ ਕੰਪਿਊਟਰ ਤਬਾਹ ਹੋ ਗਏ। ਦਰਅਸਲ ਕਰੋੜਾਂ ਰੁਪਏ ਦੀ ਲਾਗਤ ਨਾਲ ਕੈਂਟ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਹੈ।

Tags :