ਮੁੰਬਈ-ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਫਿਰ ਤੋ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਉਨ੍ਹਾਂ ਨੇ ਜਲਦੀ ਹੀ ਘਰ ਵਿੱਚ ਨਵੇਂ ਮਹਿਮਾਨ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਨੁਸ਼ਕਾ ਦੇ ਪ੍ਰੇਗਨੈਂਸੀ ਹੋਣ ਦਾ ਦਾਅਵਾ ਇੱਕ ਮਹੀਨਾ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕੀਤਾ ਗਿਆ ਸੀ।
ਰਿਪੋਰਟ ਮੁਤਾਬਕ ਸੂਤਰ ਨੇ ਇਸਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਅਨੁਸ਼ਕਾ ਦੂਜੀ ਵਾਰ ਗਰਭਵਤੀ ਹੈ ਅਤੇ ਆਪਣੀ ਪਹਿਲੀ ਪ੍ਰੈਗਨੈਂਸੀ ਦੀ ਤਰ੍ਹਾਂ ਉਹ ਵੀ ਜਲਦੀ ਹੀ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕਰੇਗੀ। ਸੂਤਰ ਨੇ ਦਾਅਵਾ ਕੀਤਾ ਹੈ ਕਿ ਅਨੁਸ਼ਕਾ ਆਪਣੀ ਪ੍ਰੈਗਨੈਂਸੀ ਕਾਰਨ ਲੋਕਾਂ ਅਤੇ ਲਾਈਮਲਾਈਟ ਤੋਂ ਦੂਰੀ ਬਣਾ ਰਹੀ ਹੈ।
