ਖ਼ਾਬਰਾਂ ਚਰਚ ਦੇ ਮੁਖੀ ਅਪੌਸਟਲ ਡਾ. ਅੰਕੁਰ ਯੂਸਫ਼ ਨਰੂਲਾ ਨੇ ਅਧਿਆਤਮਿਕ ਅਤੇ ਮਨੁੱਖੀ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਪ੍ਰਾਪਤੀ ਹਾਸਲ ਕੀਤੀ ਹੈ। ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਉਨ੍ਹਾਂ ਨੂੰ ‘ਗਲੋਬਲ ਸ਼ੈਫਰਡ ਐਵਾਰਡ’ (Global Shepherd Award) ਨਾਲ ਨਿਵਾਜਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਪਾਪੂਆ ਨਿਊ ਗਿਨੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ
ਤੁਹਾਨੂੰ ਦੱਸਦੀਏ ਗਲੋਬਲ ਸ਼ੈਫਰਡ ਐਵਾਰਡ ਉਹਨਾਂ ਆਤਮਿਕ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਜੋ ਵਿਸ਼ਵ ਪੱਧਰ ‘ਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਅਤੇ ਆਤਮਿਕ ਜਾਗਰੂਕਤਾ ਨੂੰ ਵਧਾਉਂਦੇ ਹਨ
ਖੁਦ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਕੀਤਾ ਸਨਮਾਨ
ਇਹ ਵਿਸ਼ੇਸ਼ ਐਵਾਰਡ ਪਾਪੂਆ ਨਿਊ ਗਿਨੀ ਦੇ ਮਾਨਯੋਗ ਪ੍ਰਧਾਨ ਮੰਤਰੀ ਜੇਮਸ ਮਾਰਾਪੇ (James Marape) ਵੱਲੋਂ ਪ੍ਰਦਾਨ ਕੀਤਾ ਗਿਆ। ਸਨਮਾਨ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਡਾ. ਨਰੂਲਾ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ, ਜੋ ਵੱਖ-ਵੱਖ ਦੇਸ਼ਾਂ ਵਿੱਚ ਵਿਸ਼ਵਾਸ ਦੀ ਲਹਿਰ ਫੈਲਾਉਣ, ਟੁੱਟੀਆਂ ਜ਼ਿੰਦਗੀਆਂ ਨੂੰ ਮੁੜ ਸਵਾਰਨ ਅਤੇ ਲੋਕਾਂ ਨੂੰ ਉਮੀਦ ਦੀ ਕਿਰਨ ਦਿਖਾਉਣ ਲਈ ਲਗਾਤਾਰ ਯਤਨਸ਼ੀਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਡਾ. ਨਰੂਲਾ ਦੀ ਮਿਨਿਸਟਰੀ ਅੰਤਰਰਾਸ਼ਟਰੀ ਪੱਧਰ ‘ਤੇ ਉਮੀਦ ਦੀ ਇੱਕ ਕਿਰਨ ਬਣੀ ਹੋਈ ਹੈ।
ਵਿਸ਼ਵ ਵਿਆਪੀ ਅਧਿਆਤਮਿਕ ਪ੍ਰਭਾਵ
ਇਹ ਸਨਮਾਨ ਅਪੌਸਟਲ ਡਾ. ਅੰਕੁਰ ਨਰੂਲਾ ਦੀ ਮਿਨਿਸਟਰੀ ਦੇ ਉਸ ਵਿਸ਼ਵ ਵਿਆਪੀ ਪ੍ਰਭਾਵ ਨੂੰ ਦਰਸਾਉਂਦਾ ਹੈ, ਜਿਸਦਾ ਮੁੱਖ ਉਦੇਸ਼:
ਪ੍ਰਾਰਥਨਾ ਅਤੇ ਅਧਿਆਤਮਿਕ ਪੁਨਰ-ਉਥਾਨ: ਲੋਕਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਜੋੜਨਾ
ਸ਼ਾਂਤੀ ਅਤੇ ਸਿਹਤ: ਪ੍ਰਾਰਥਨਾ ਰਾਹੀਂ ਲੋਕਾਂ ਦੇ ਰੋਗਾਂ ਦਾ ਨਿਵਾਰਨ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨਾ
ਮਸੀਹੀ ਵਿਸ਼ਵਾਸ: ਪ੍ਰਭੂ ਯਿਸੂ ਮਸੀਹ ਦੇ ਪਿਆਰ ਅਤੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ
ਮਾਜਿਕ ਸੁਧਾਰ: ਲੱਖਾਂ ਲੋਕਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਨੂੰ ਇੱਕ ਨਵੀਂ ਅਤੇ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਨਾ
ਮਨੁੱਖਤਾ ਦੀ ਸੇਵਾ: ਪ੍ਰਾਰਥਨਾ ਅਤੇ ਅਧਿਆਤਮਿਕ ਸੇਵਾਵਾਂ ਰਾਹੀਂ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਭਲਾਈ ਲਈ ਕੰਮ ਕਰਨਾ
ਗਲੋਬਲ ਪੱਧਰ ‘ਤੇ ਵਧਿਆ ਮਾਣ
ਸਮਾਗਮ ਦੌਰਾਨ ਇਹ ਗੱਲ ਦੁਹਰਾਈ ਗਈ ਕਿ ਇਹ ਐਵਾਰਡ ਸਿਰਫ਼ ਇੱਕ ਵਿਅਕਤੀ ਦਾ ਸਨਮਾਨ ਨਹੀਂ ਹੈ, ਸਗੋਂ ਉਸ ਨਿਰਸਵਾਰਥ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ ਜੋ ਸਰਹੱਦਾਂ ਤੋਂ ਪਾਰ ਜਾ ਕੇ ਮਨੁੱਖਤਾ ਦੀ ਭਲਾਈ ਕਰ ਰਹੀ ਹੈ। ਅਪੌਸਟਲ ਡਾ. ਅੰਕੁਰ ਨਰੂਲਾ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਨ੍ਹਾਂ ਦੀ ਮਿਨਿਸਟਰੀ, ਸਗੋਂ ਪੂਰੇ ਪੰਜਾਬ ਖੇਤਰ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਹੋਇਆ ਹੈ


Apostle Ankur Narula with Australia PM Anthony Albanese
#ankurnarula #pastorankurnarula #jalandharchurch #punjab #christianleader #globalleader #Jamanesmarappe #png #primeminister #googlenews
