ਨਿਊਜ਼ੀਲੈਂਡ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ 30 ਸਾਲਾ ਨੌਜਵਾਨ ਦੀ ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨਾਲ ਸਬੰਧਿਤ ਸੀ। ਸੌਰਵ ਸੈਣੀ ਸਾਲ 2013 ਚ ਨਿਊਜ਼ੀਲੈਂਡ ਗਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸੌਰਵ ਦਾ ਇੱਕ 6 ਮਹੀਨਿਆਂ ਦਾ ਮਾਸੂਮ ਬੱਚਾ ਵੀ ਹੈ।
ਪਰਿਵਾਰ ਨੇ ਉਧਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸਦੀ ਆਖਰੀ ਨਿਸ਼ਾਨੀ ਉਹ ਆਪਣੇ ਕੋਲ ਰੱਖ ਸਕਣ ਤੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਸੌਰਵ ਦੇ ਮਾਪਿਆਂ ਦੀ ਵੀ ਮੱਦਦ ਕਰੇ ਤਾਂ ਜੋ ਬੁਢਾਪੇ ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਏ।
