(ਜਲੰਧਰ) : ਪੰਜਾਬ ਭਵਨ ਸਬ ਆਫ਼ਿਸ ਜਲੰਧਰ ਵਿਖੇ ਪੰਜਾਬ ਭਵਨ ਸੰਸਥਾਪਕ ਸੁੱਖੀ ਬਾਠ ਜੀ ਦੀ ਅਗਵਾਈ ਹੇਠ 23 ਜ਼ਿਲ੍ਹਿਆਂ ਦੀ ਸਾਂਝ ਮਿਲਣੀ ਕਰਵਾਈ ਗਈ। ਜਿਸ ਵਿਚ ਦੂਰੋਂ ਨੇੜਿਓਂ ਮਹਿਮਾਨ ਵੱਡੀ ਗਿਣਤੀ ਵਿਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੀ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ “ਜੀ ਆਇਆਂ” ਕਿਹਾ ਗਿਆ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਲਈ ਕੰਮ ਕਰ ਰਹੇ ਅਧਿਆਪਕਾਂ ਦੀ ਸ਼ਲਾਘਾ ਕੀਤੀ।
ਇਸਤੋਂ ਬਾਅਦ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਜੀ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਸ਼ੁਰੂ ਵਿਚ ਸੁੱਖੀ ਬਾਠ ਜੀ ਵੱਲੋਂ ਗੋਦ ਲਈਆ ਨੇਤਰਹੀਣ ਧੀਆਂ ਦੁਆਰਾ ਧਾਰਮਿਕ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਂਝ ਮਿਲਣੀ ਪ੍ਹੋਗਰਾਮ ਵਿਚ ਬਾਲ ਸਾਹਿਤ ਨੂੰ ਹੋਰ ਅੱਗੇ ਲੈਣ ਕੇ ਆਉਣ ਲਈ 23 ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਆਏ ਹੋਏ ਮਹਿਮਾਨਾਂ ਦਾ ਪੰਜਾਬ ਭਵਨ ਵੱਲੋਂ ਮਾਣ ਸਨਮਾਨ ਕੀਤਾ ਗਿਆ। ਨਵੀਆਂ ਕਲਮਾਂ ਨਵੀਂ ਉਡਾਣ ਟੀਮ ਵੱਲੋਂ ਸੁੱਖੀ ਬਾਠ ਜੀ ਅਤੇ ਉਹਨਾਂ ਦੀ ਹਮਸਫ਼ਰ ਸੁਖਵਿੰਦਰ ਕੌਰ ਬਾਠ ਜੀ ਦਾ ਮਾਣ ਸਨਮਾਨ ਕੀਤਾ ਗਿਆ।ਪੰਜਾਬ ਭਵਨ ਮੁੱਖ ਸੰਚਾਲਿਕਾ ਪ੍ਰੀਤ ਹੀਰ ਦੀ ਦਾ ਵੀ ਸਨਮਾਨ ਕੀਤਾ ਗਿਆ। ਸਮਾਰੋਹ ਵਿਚ ਮੀਡੀਆ ਭਾਈਚਾਰਾ ਵੀ ਪਹੁੰਚਿਆਂ ਜਿਥੇ ਪੰਜਾਬ ਭਵਨ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸੁੱਖੀ ਬਾਠ ਜੀ ਨੇ ਆਪਣੇ ਸ਼ਬਦਾਂ ਵਿਚ ਕਿਹਾ ਕਿ ਸਾਨੂੰ ਬਿਨਾਂ ਕਿਸੇ ਈਰਖਾ ਤੋਂ ਹਮੇਸ਼ਾ ਅੱਗੇ ਹੋ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੱਚਿਆਂ ਦੇ ਵਧੀਆ ਵਿਕਾਸ ਲਈ ਕਾਰਜ ਹੋ ਰਿਹਾ ਹੈ। ਪੰਜਾਬ ਭਵਨ ਆਪਣੇ ਖ਼ਰਚੇ ਤੇ ਬੱਚਿਆਂ ਦੀਆਂ ਕਿਤਾਬਾਂ ਛਾਪ ਰਿਹਾ ਹੈ ਸੋ ਇੱਥੇ ਕੋਈ ਕੁਰਸੀ ਦਾ ਰੌਲਾ ਨਹੀਂ ਬਲਕਿ ਨਿਰਸੁਆਰਥ ਸੇਵਾ ਹੈ।ਸੋ ਇਹ ਸਾਰਿਆਂ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਬੱਚਿਆਂ ਦੇ ਕੰਮ ਲਈ ਅੱਗੇ ਹੋ ਕੇ ਕੰਮ ਕਰਨ । ਉਹਨਾਂ ਕਿਹਾ ਕਿ ਆਉਣ ਵਾਲੀ 9,10 ਨਵੰਬਰ ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾਵੇਗੀ ਜਿਸ ਵਿੱਚ ਬਾਲ ਸ਼੍ਰੋਮਣੀ ਐਵਾਰਡ ਬਾਲ ਲੇਖਕਾਂ ਨੂੰ ਦਿੱਤੇ ਜਾਣਗੇ।
ਇਸ ਮੌਕੇ ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਮੰਚ ਸੰਚਾਲਨ ਬਲਦੇਵ ਰਾਹੀ ਜੀ, ਵਿਸ਼ਵ ਪ੍ਰਸਿੱਧ ਕਾਮੇਡੀਅਨ ਭੋਟੂ ਸ਼ਾਹ ਜੀ ਨੇ ਆਪਣੀ ਕਲਾਕਾਰੀ ਦੇ ਖ਼ੂਬ ਰੰਗ ਬਿਖੇਰੇ। ਪ੍ਰੋਗਰਾਮ ਦੇ ਵਿੱਚ ਦੋਆਬਾ ਨਿਊਜ਼ ਐਕਸਪ੍ਰੈਸ ਦੇ ਚੀਫ਼ ਐਡੀਟਰ ਸਤੀਸ਼ ਜੌੜਾ, ਕੁਲਵਿੰਦਰ ਕੌਰ,ਰਸਵਿੰਦਰ ਕੌਰ , ਮਨਵੀਰ ਸਿੰਘ, ਸੀਮਾ ਸ਼ਰਮਾ, ਜਸਵੰਤ ਸਿੰਘ,ਦੇਸ ਰਾਜ, ਪਰਮਜੀਤ ਕੌਰ ਸਰਾਂ, ਰਜਨੀ ਵਾਲੀਆ, ਡਾਕਟਰ ਅਮਰ ਜੋਤੀ ਮਾਂਗਟ, ਅੰਜਨਾ ਮੈਨਨ ,ਜਸਪ੍ਰੀਤ ਕੌਰ ਬੱਬੂ, ਜਸਪ੍ਰੀਤ ਸਿੰਘ ਗੁਰਮੀਤ ਸਿੰਘ ‘ਨਿਰਮਾਣ’ , ਲਖਵੀਰ ਸਿੰਘ ਜਗਜੀਤ ਸਿੰਘ ਨੌਹਰਾ, ਡਾਕਟਰ ਸੁਰਿੰਦਰ ਕੌਰ ਜਿੰਦਲ, ਸ਼ਮਸੀਲ ਸਿੰਘ ਸੋਢੀ, ਗੁਰਵਿੰਦਰ ਸਿੰਘ ਸਿੱਧੂ, ਮਨਦੀਪ ਕੌਰ ਜੱਸੀ, ਜੱਸ ਸ਼ੇਰ ਗਿੱਲ, ਸ਼ਸ਼ੀ ਬਾਲਾ, ਬਲਜੀਤ ਸ਼ਰਮਾ, ਜਸਵਿੰਦਰ ਪੰਜਾਬੀ, ਭੀਮ ਸਿੰਘ, ਅਰਵਿੰਦਰ ਸਿੰਘ ,ਗੁਰਵਿੰਦਰ ਸਿੰਘ ਕਾਂਗੜ, ਨਰਿੰਦਰ ਸਿੰਘ, ਨਵਜੋਤ ਕੌਰ, ਬਲਰਾਜ ਸਿੰਘ ,ਅਵਤਾਰ ਸਿੰਘ ਚੋਟੀਆ, ਨਿਸ਼ਾ ਰਾਣੀ ,ਰਣਜੀਤ ਕੌਰ ,ਦਮਨਜੀਤ ਕੌਰ, ਨਛੱਤਰ ਸਿੰਘ ਭੋਗਲ ਯੂਕੇ, ਬਲਜੀਤ ਸਿੰਘ ਧਾਲੀਵਾਲ, ਡਾਕਟਰ ਸਤਿੰਦਰ ਕੌਰ ਕਾਹਲੋਂ, ਰਣਜੀਤ ਕੌਰ ਬਾਜਵਾ , ਨਵਜੋਤ ਕੌਰ ਬਾਜਵਾ , ਜਪਨੀਤ ਕੌਰ ਬਾਜਵਾ, ਨਵਨੀਤ ਕੌਰ ਬਾਜਵਾ, ਮੈਡਮ ਗੁਰਮਿੰਦਰ ਕੌਰ, ਮਨਦੀਪ ਹੈਪੀ ਜੋਸ਼ਨ ,ਡਾਕਟਰ ਨਿਰਮ ਜੋਸ਼ਨ ,ਦਵਿੰਦਰ ਸਿੰਘ ਜੋਸਨ, ਜਸਵੀਰ ਸਿੰਘ ਜੌੜਾ ,ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਮੁਖਤਿਆਰ ਸਿੰਘ, ਛਿੰਦ , ਪ੍ਰਕਾਸ਼ ਸਿੰਘ ਗੁਰਦਾਸਪੁਰ, ਰਿੰਕੂ ਬਾਜਵਾ ਅਤੇ ਹੋਰ ਬਹੁਤ ਸਾਰੀਆਂ ਵਰਗੀਆਂ ਪ੍ਰਮੁੱਖ ਸ਼ਖਸ਼ੀਅਤਾਂ ਇਸ ਸਮਾਰੋਹ ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ ਸਨ।


