ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਕੱਢੀ ਜਾਵੇਗੀ ਯਾਤਰਾ: ਕਿਸਾਨ ਆਗੂ

ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਯਾਤਰਾ ਕੀਤੀ ਜਾਵੇਗੀ ।

ਇਹ ਸ਼ਹੀਦੀ ਰੈਲੀ 22 ਮਾਰਚ ਨੂੰ ਕੱਢੀ ਜਾਵੇਗੀ ਅਤੇ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ 15 ਮਾਰਚ ਨੂੰ ਯਾਤਰਾ ਸ਼ੁਰੂ ਹੋਵੇਗੀ। ਵੱਖ-ਵੱਖ ਰਾਜਾਂ ‘ਚ 21 ਕਲਸ਼ ਭੇਜੇ ਜਾਣਗੇ। 15 ਤਰੀਕ ਨੂੰ ਉਹ ਬਠਿੰਡਾ ਜਾਣਗੇ ਤੇ ਸ਼ੁਭਕਰਨ ਦੀਆਂ ਅਸਥੀਆਂ ਲੈ ਕੇ ਨਿਕਲਣਗੇ।