ਪਾਕਿਸਤਾਨ ਵਿੱਚ ਵੱਡਾ ਆਤਮਘਾਤੀ ਹਮਲਾ, 5 ਚੀਨੀ ਇੰਜੀਨੀਅਰਾਂ ਦੀ ਮੌਤ

ਪਾਕਿਸਤਾਨ ਦੇ ਪੁਲਿਸ ਮੁਖੀ ਮੁਹੰਮਦ ਅਲੀ ਗੰਡਾਪੁਰ ਦੇ ਹਵਾਲੇ ਨਾਲ ਕਿਹਾ ਕਿ ਆਤਮਘਾਤੀ ਹਮਲਾਵਰ ਇਸਲਾਮਾਬਾਦ ਤੋਂ ਖੈਬਰ ਪਖਤੂਨਖਵਾ ਸੂਬੇ ਚ ਸਥਿਤ ਦਾਸੂ ਵਿੱਚ ਸਥਿਤ ਆਪਣੇ ਕੈਂਪ ਵੱਲ ਜਾ ਰਹੇ ਸੀ ਤਾਂ ਇਸ ਦੋਰਾਨ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨੇ ਦੂਜੇ ਪਾਸੇ ਤੋਂ ਚੀਨੀ ਇੰਜੀਨੀਅਰਾਂ ਦੇ ਕਾਫਲੇ ਨੂੰ ਟੱਕਰ ਮਾਰ ਦਿੱਤੀ।

ਜਾਣਕਾਰੀ ਅਨੁਸਾਰ, ਇਸ ਹਮਲੇ ਵਿੱਚ 5 ਚੀਨੀ ਨਾਗਰਿਕ ਅਤੇ ਉਨ੍ਹਾਂ ਦਾ ਪਾਕਿਸਤਾਨੀ ਡਰਾਈਵਰ ਵੀ ਮਾਰਿਆ ਗਿਆ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags :