ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੇ ਬਿਆਨ ‘ਤੇ ਐਤਰਾਜ਼ ਜਤਾਂਉਂਦੇ ਹੋਏ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਚੀਨ ਨੇ ਸਾਡੀ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ? ਤੁਹਾਡੇ ਕੋਲ ਇਹ ਸਾਬਤ ਕਰਨ ਲਈ ਕਿਹੋ ਜਿਹੇ ਠੋਸ ਸਬੂਤ ਹਨ? ਇੱਕ ਸੱਚਾ ਭਾਰਤੀ ਇਹ ਕਦੇ ਨਹੀਂ ਕਹੇਗਾ! ਜਦੋਂ ਸਰਹੱਦ ‘ਤੇ ਕੋਈ ਵਿਵਾਦ ਹੋਵੇ… ਤਾਂ ਕੀ ਇਹ ਸਭ ਕਹਿਣਾ ਜ਼ਰੂਰੀ ਹੈ? ਤੁਸੀਂ ਇਹ ਗੱਲ ਸੰਸਦ ‘ਚ ਵੀ ਤਾਂ ਪੁੱਛ ਸਕਦੇ ਸੀ!
ਰਾਹੁਲ ਗਾਂਧੀ ਨੇ 9 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦੌਰਾਨ ਦਿੱਤੇ ਗਏ ਬਿਆਨ ਵਿੱਚ ਕਿਹਾ ਸੀ ਕਿ, “ਚੀਨ ਨੇ ਭਾਰਤੀ ਸਰਹੱਦ ਦੇ 2000 ਵਰਗ ਕਿਲੋਮੀਟਰ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ। ਚੀਨ ਦੇ ਸੈਨੀਕਾਂ ਨੇ 20 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿਤਾ ਹੈ ਅਤੇ ਉਹ ਅਰੁਣਾਚਲ ਪ੍ਰਦੇਸ਼ ਵਿੱਚ ਸਾਡੇ ਸੈਨੀਕਾਂ ਦੀ ਮਾਰਕੁੱਟ ਕਰ ਰਹੇ ਹਨ। ਭਾਰਤੀ ਮੀਡੀਆ ਇਸ ਮਾਮਲੇ ‘ਤੇ ਕੋਈ ਸਵਾਲ ਨਹੀਂ ਪੁੱਛ ਰਹੀ।”
ਇਸੇ ਬਿਆਨ ਨੂੰ ਲੈ ਕੇ ਲਖਨਊ ਦੀ ਇਕ ਹੇਠਲੀ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ ਮਾਨਹਾਨੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਹੇਠਲੀ ਅਦਾਲਤ ਦੀ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਰਾਹੁਲ ਗਾਂਧੀ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਜਿੱਥੇ ਅੱਜ ਰਾਹੁਲ ਗਾਂਧੀ ਨੂੰ SC ਨੇ ਫਟਕਾਰ ਲਾਈ
#rahulgandhi #supremecourt #indianarmy #india #congress



