ਅਰਵਿੰਦ ਕੇਜਰੀਵਾਲ ਦੀ ਵਿਗੜੀ ਤਬੀਅਤ, ਸ਼ੂਗਰ ਲੈਵਲ 46 ਤੱਕ ਡਿੱਗਿਆ

ਈਡੀ ਦੀ ਹਿਰਾਸਤ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਬੀਅਤ ਵਿਗੜ ਗਈ ਹੈ। ਸੀਐੱਮ ਕੇਜਰੀਵਾਲ ਦਾ ਸ਼ੂਗਰ ਲੈਵਲ 46 ਤੱਕ ਡਿੱਗ ਗਿਆ ਹੈ। ਦਿੱਲੀ ਸੀਐੱਮਓ ਆਫਿਸ ਨੇ ਇਸਦੀ ਜਾਣਕਾਰੀ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਇੰਨਾ ਹੇਠਾਂ ਜਾਣਾ ਬਹੁਤ ਖਤਰਨਾਕ ਹੈ।

ਦੱਸ ਦੇਈਏ ਕਿ ਦਿੱਲੀ ਹਾਈਕੋਰਟ ਵਿਚ ਅੱਜ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਹੋਈ । ਇਸਤੋਂ ਪਹਿਲਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੰਗਲਵਾਰ ਦੀ ਸ਼ਾਮ ਨੂੰ ਜੇਲ੍ਹ ਵਿਚ ਆਪਣੇ ਪਤੀ ਨੂੰ ਮਿਲਣ ਗਈ। ਉਨ੍ਹਾਂ ਨੂੰ ਡਾਇਬਟੀਜ਼ ਹੈ, ਸ਼ੂਗਰ ਲੈਵਲ ਠੀਕ ਨਹੀਂ ਚੱਲ ਰਿਹਾ ਪਰ ਨਿਸ਼ਚੈ ਦ੍ਰਿੜ੍ਹ ਹੈ।

Tags :