ਪਹਿਲੀ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਮੰਨੂ ਭਾਕਰ

(ਅੰਮ੍ਰਿਤਸਰ) : ਪੈਰਿਸ ਓਲੰਪਿਕ ਵਿੱਚ ਬਰੋਜ ਮੈਡਲ ਦੇ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਮਨੂ ਭਾਕਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਨੇ ਨਤਮਸਤਕ ਹੋਣ ਦੇ ਲਈ ਪੁੱਜੀ ਇਸ ਮੌਕੇ ਉਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਅੰਮ੍ਰਿਤਸਰ ਦੇ ਵਿੱਚ ਮੈਂ ਪਹਿਲੀ ਵਾਰ ਆਈ ਹਾਂ ਤੇ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਉਹਨਾਂ ਕਿਹਾ ਕਿ ਮੈਂ ਕਿਤਾਬਾਂ ਦੇ ਵਿੱਚ ਪੜਦੀ ਤੇ ਵੇਖਦੀ ਹੁੰਦੀ ਸੀ ਕਿ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਹੈ ਵਾਘਾ ਬਾਰਡਰ ਹੈ ਜਿਸ ਦੀਆਂ ਕਾਫੀ ਗੱਲਾਂ ਸੁਣਨ ਤੇ ਵੇਖਣ ਨੂੰ ਮਿਲਦੀਆਂ ਸਨ। ਅੱਜ ਖੁਦ ਇੱਥੇ ਆ ਕੇ ਮਨ ਨੂੰ ਬਹੁਤ ਸੁਕੂਨ ਮਿਲਿਆ ਹੈ ਕੱਲ ਅਸੀਂ ਸ਼ਾਮ ਵਾਘਾ ਬਾਰਡਰ ਤੇ ਗਏ ਸੀ ਉੱਥੇ ਅਸੀਂ ਆਪਣੇ ਜਵਾਨਾਂ ਦੀ ਰਿਟਰੀਟ ਸੈਰਾਮਣੀ ਵੇਖੀ ਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਮਨ ਨੂੰ ਬਹੁਤ ਵਧੀਆ ਲੱਗਾ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਅਸੀਂ ਸਵੇਰੇ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਆਏ ਹਾਂ ਤੇ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਕਹਿੰਦੇ ਹਨ ਕਿ ਇੱਥੇ ਆ ਕੇ ਜੋ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗਦਾ ਹੈ ਉਸਦੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਤੇ ਅੱਜ ਮੈਂ ਵੀ ਇੱਥੇ ਆ ਕੇ ਸੱਚੇ ਮਨ ਨਾਲ ਮਨੋਕਾਮਨਾ ਮੰਗਾਂਗੀ ਤਾਂ ਕਿ ਮੇਰੀ ਅਰਦਾਸ ਵੀ ਪੂਰੀ ਹੋਵੇ ਉਹਨਾਂ ਕਿਹਾ ਕਿ ਮੈਂ ਉਮੀਦ ਕਰਾਂਗੀ ਕਿ ਹਰ ਸਾਲ ਇੱਥੇ ਇੱਕ ਵਾਰ ਜਰੂਰ ਆਵਾਂ ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਪੂਰੀ ਸੀਗੀ ਓਲੰਪਿਕ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਜਾਵੇ ਪਰ ਫਿਰ ਵੀ ਮੇਰੇ ਵੱਲੋਂ ਦੋ ਬਰੋਜ ਮੈਡਲ ਜਿੱਤੇ ਗਏ ਹਨ। ਉਹਨਾਂ ਕਿਹਾ ਕਿ ਮੈਂ ਅੱਗੇ ਪੂਰੀ ਮਿਹਨਤ ਕਰਾਂਗੀ ਤੇ ਚੰਗਾ ਪ੍ਰਦਰਸ਼ਨ ਕਰਨ ਦੀ ਵੀ ਕੋਸ਼ਿਸ਼ ਕਰਾਂਗੀ ਤਾਂ ਜੋ ਗੋਲਡ ਮੈਡਲ ਹਾਸਲ ਕੀਤਾ ਜਾ ਸਕੇ