(ਮਾਲੇਰਕੋਟਲਾ) : ਪਿੰਡ ਮਾਣਕੀ ਜਿੱਥੋਂ ਦੀ ਰਹਿਣ ਵਾਲੀ 22 ਸਾਲਾ ਨੌਜਵਾਨ ਲੜਕੀ ਅਨੂ ਮਾਲੜਾ ਜੋ ਕਿ ਸਟਡੀ ਬੇਸ ਤੇ 4 ਸਾਲ ਪਹਿਲਾਂ ਕਨੇਡਾ ਗਈ ਸੀ, ਦੱਸ ਦੀਏ ਕਿ ਉਥੇ ਉਸਦੀ ਵੱਡੀ ਭੈਣ ਪਹਿਲਾਂ ਹੀ ਵਰਕ ਪਰਮਿਟ ਤੇ ਕੰਮ ਕਰਦੀ ਸੀ ਅਤੇ ਅਨੂ ਮਾਲੜਾ ਨੂੰ ਕੁਝ ਸਮਾਂ ਪਹਿਲਾਂ ਮਾਂ ਬਾਪ ਵੀ ਖੁਦ ਕੈਨੇਡਾ ਜਾ ਕੇ ਮਿਲ ਕੇ ਆਏ ਨੇ ਪਰ ਅਚਾਨਕ 22 ਸਾਲਾ ਇਸ ਨੌਜਵਾਨ ਕੁਝ ਫਿੰਸੀਆਂ ਦੇ ਨਿਸ਼ਾਨ ਹੋਏ ਅਤੇ ਜਿਸ ਤੋਂ ਬਾਅਦ ਬਾਹਰ ਦਵਾਈ ਕਨੇਡਾ ਭੇਜ ਦਿੱਤੀ ਸੀ ਪਰ ਕਈ ਵਾਰ ਅਨੂ ਮਲੜਾ ਠੀਕ ਹੋ ਜਾਂਦੀ ਅਤੇ ਦੁਬਾਰਾ ਕੰਮ ਤੇ ਚਲੀ ਜਾਂਦੀ ਦੱਸ ਦੀਏ ਕਿ ਦੋ ਸਾਲ ਦੀ ਸਟਡੀ ਪੂਰੀ ਕਰਕੇ ਨੂੰ ਹੁਣ ਵਰਕ ਪਰਮਿਟ ਤੇ ਕੰਮ ਕਰਦੀ ਸੀ ਅਤੇ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਪਰਿਵਾਰ ਨੇ ਇੱਕ ਦਿਨ ਪਹਿਲਾਂ ਮਾਂ ਅਤੇ ਪਿਤਾ ਨਾਲ ਫੋਨ ਤੇ ਗੱਲ ਕੀਤੀ ਸੀ ਤੇ ਆਪਣੇ ਆਪ ਠੀਕ ਹੋਣ ਦੀ ਗੱਲ ਕਹੀ ਸੀ ਤੇ ਕਿਹਾ ਸੀ ਕਿ ਹੁਣ ਉਹ ਸਹੀ ਹੈ ਅਤੇ ਖਾਣਾ ਪੀਣਾ ਵੀ ਟਾਈਮ ਸਿਰ ਖਾ ਲੈਂਦੀ ਹੈ। ਦੱਸ ਦੀਏ ਕਿ ਅਨੂ ਮਾਲੜਾ ਦੇ ਮਾਤਾ ਪਿਤਾ ਨੇ ਆਪਣੀ ਵੱਡੀ ਬੇਟੀ ਅਤੇ ਅਨੂ ਮਾਲੜਾ 22 ਸਾਲਾ ਨੌਜਵਾਨ ਲੜਕੀ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਅਤੇ ਇਸ ਬਿਮਾਰੀ ਦੇ ਚਲਦਿਆਂ ਅਨੁਮਾਲੜਾ ਵੀ ਇਸ ਮਜਬੂਰੀ ਬਸ ਭਾਰਤ ਆ ਕੇ ਇਲਾਜ ਇਸ ਕਰਕੇ ਨਹੀਂ ਕਰਵਾ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਕੰਮ ਤੋਂ ਉਹ ਹਟ ਗਈ ਤਾਂ ਫਿਰ ਕਰਜੇ ਦੀ ਬੋਝ ਹੋਰ ਵਧੇਗੀ ਪਰ ਅਜਿਹਾ ਭਾਣਾ ਵਾਪਰਿਆ ਕਿ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਅਨੂ ਮਾਲੜਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਪਰਿਵਾਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵਿੱਚੋਂ ਮਾਂ ਬਾਪ ਅਤੇ ਭਾਈ ਦਾ ਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇ ਮਾਂ ਆਪਣੇ ਆਪ ਨੂੰ ਕੋਸ ਰਹੀ ਹੈ ਕਿ ਸ਼ਾਇਦ ਉਹ ਜਦੋਂ ਵਾਪਸ ਆਈ ਤਾਂ ਉਹ ਆਪਣੀ ਬੇਟੀ ਨੂੰ ਨਾਲ ਕਿਉਂ ਨਹੀਂ ਲੈ ਕੇ ਆਈ ਹੁਣ ਪਰਿਵਾਰ ਅਤੇ ਇਲਾਕੇ ਦੇ ਲੋਕ ਇੱਕ ਮੰਗ ਕਰ ਰਹੇ ਨੇ ਕਿ ਕਰਜ਼ੇ ਦੇ ਬੋਝ ਥੱਲੇ ਦਵੇ ਇਸ ਪਰਿਵਾਰ ਨੂੰ ਇਹਨਾਂ ਦੀ ਮ੍ਰਿਤਕ ਲੜਕੀ ਦੀ ਦੇ ਵਿਦੇਸ਼ ਤੋਂ ਲਿਆ ਕੇ ਅੰਤਿਮ ਰਸਮਾਂ ਲਈ ਪਰਿਵਾਰ ਨੂੰ ਸੋਭ ਦਿੱਤੀ ਜਾਵੇ ਜਿਸ ਲਈ ਇਹਨਾਂ ਵੱਲੋਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ
