ਬਰਨਾਲਾ ਪੁਲਿਸ ਨੇ ਸ਼ਹਿਰੀ ਕਾਂਗਰਸ ਪ੍ਰਧਾਨ ਕੀਤਾ ਗਿ੍ਰਫਤਾਰ

ਬਰਨਾਲਾ ਪੁਲਿਸ ਨੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਐਮਸੀ ਮਹੇਸ਼ ਕੁਮਾਰ ਲੋਟਾ ਨੂੰ ਉਸਦੇ ਘਰੋ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਮਹੇਸ਼ ਲੋਟਾ ਤੇ ਸ਼ਹਿਰ ਦੇ ਇੱਕ ਰੈਸਟੋਰੈਂਟ ‘ਚ ਬੀਤੀ ਰਾਤ ਹੋਈ ਲੜਾਈ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸਤੋ ਬਾਅਦ ਕਾਂਗਰਸੀਆ ਨੇ ਪੁਲਿਸ ਦੇ ਖਿਲਾਫ ਰੋਸ਼ ਜ਼ਾਹਿਰ ਕੀਤਾ ਕਾਂਗਰਸੀ ਆਗੂ ਇਸ ਖ਼ਿਲਾਫ਼ ਲਾਮਬੰਦ ਹੋਣ ਲੱਗੇ ਹਨ।

ਜਾਣਕਾਰੀ ਦਿੰਦਿਆ ਥਾਣਾ ਸਿਟੀ-2 ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਸੀ ਜਿਸ ਸਬੰਧੀ ਪੰਕਜ ਬਾਂਸਲ ਪੁੱਤਰ ਰਾਕੇਸ਼ ਬਾਂਸਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਹੇਸ਼ ਕੁਮਾਰ ਲੋਟਾ, ਲਕਸ਼, ਘੋਨਾ ਸ਼ੈਲਰਵਾਲਾ ਅਤੇ ਟਿੰਕੂ ਨੇ ਉਸ ’ਤੇ ਹਮਲਾ ਕਰ ਕੇ ਉਸ ਦੀ ਚੈਨ ਖੋਹ ਲਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Tags :