ਵਿਆਹ ਤੋਂ 24 ਦਿਨਾਂ ਬਾਅਦ ਹੀ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

(ਬਰਨਾਲਾ) : ਭਦੌੜ ਦੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਜਸਪ੍ਰੀਤ ਕੌਰ (19) ਦਾ ਕਤਲ ਉਸ ਦੇ ਪਤੀ ਹਰਮਨਪ੍ਰੀਤ ਸਿੰਘ ਵੱਲੋਂ ਕਰ ਦਿੱਤਾ ਗਿਆ ਇਹਨਾਂ ਦੋਵਾਂ ਦਾ ਵਿਆਹ 24 ਦਿਨ ਪਹਿਲਾਂ ਹੀ ਹੋਇਆ ਸੀ। ਜਾਣਕਾਰੀ ਅਨੁਸਾਰ ਜਸਪ੍ਰੀਤ ਦਾ ਕਨੇਡਾ ਦਾ ਸਟੱਡੀ ਵੀਜ਼ਾ ਆਇਆ ਹੋਇਆ ਸੀ ਕੁਝ ਦਿਨਾਂ ਤੱਕ ਹੀ ਜਸਪ੍ਰੀਤ ਨੇ ਕਨੇਡਾ ਜਾਣਾ ਸੀ ਪਰ ਰਾਤ ਕਰੀਬ 3 ਵਜੇ ਦੇ ਕਰੀਬ ਜਸਪ੍ਰੀਤ ਦੇ ਪਤੀ ਵੱਲੋਂ ਗਲਾ ਦਬਾ ਕਿ ਮਾਰ ਦਿੱਤਾ ਜਾਂਦਾ ਹੈ ਜਸਪ੍ਰੀਤ ਕੌਰ ਦੇ ਭਰਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਵਿਆਹ ਤੋਂ ਬਾਅਦ ਵੀ ਥੋੜ੍ਹਾ ਬਹੁਤ ਝਗੜਾ ਰਹਿੰਦਾ ਸੀ
ਉੱਧਰ ਪੁਲਿਸ ਵੱਲੋਂ ਜਸਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Tags :