ਨਵਾਂਸ਼ਹਿਰ : ਪਿਛਲੇ ਸਮੇ ਜਰਨੈਲ ਜੈਲੀ ਨਾ ਦੇ ਵਿਅਕਤੀ ਦੀ ਕਰੀਬ ਢਾਈ ਕਰੌੜ ਦੀ ਜਾਇਦਾਦ ਅਟੈਚ ਕਰਨ ਤੋ ਬਾਅਦ ਅੱਜ ਪਿੰਡ ਗੜੁੱਪੜ੍ਹ ਵਿਖੇ ਧੀ ਸੰਦੀਪ ਕੌਰ ਦੀ ਨਸ਼ਾ ਤਸਕਰੀ ਤੋਂ ਬਣਾਈ 47 ਲੱਖ 36 ਹਜਾਰ ਦੀ ਜਾਇਦਾਦ ਪੁਲਿਸ ਵਲੋਂ ਅਟੈਚ ਕੀਤੀ ਗਈ । ਪ੍ਰਾਪਟੀ ਅਟੈਚ ਕਰਨ ਦਾ ਨੋਟਿਸ ਲਗਾਉਣ ਪਹੁੰਚੇ ਡੀ ਐਸ ਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਔੜ ਦੇ ਮੁਖੀ ਮੈਡਮ ਨਰੇਸ ਕੁਮਾਰੀ ਨਸ਼ਾ ਤਸਕਰੀ ਖਿਲਾਫ ਬਹੁਤ ਚੰਗਾ ਕੰਮ ਕਰ ਰਹੇ ਹਨ । ਅੱਜ ਸੰਦੀਪ ਕੌਰ ਦੀ ਕੋਠੀ ਤੇ ਨੋਟਿਸ ਲਗਾ ਦਿਤਾ ਹੈ । ਉਨਾ ਕਿਹਾ ਕਿ ਨਸ਼ਾ ਤਸਕਰਾ ਨੂੰ ਇਹ ਸਿਧਾ ਸੁਨੇਹਾ ਹੈ ਕਿ ਕੋਈ ਹੋਰ ਕੰਮ ਕਾਜ ਕਰ ਲਵੋ ਨਹੀ ਤਾ ਪੁਲਿਸ ਦੀ ਸਖ਼ਤ ਕਾਰਵਾਈ ਹੁੰਦੀ ਰਹੇਗੀ


