ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫੇਰ ਸੁਰਖੀਆਂ ’ਚ ਆ ਗਈ ਹੈ, ਹੁਣ ਫਿਰ 2 ਗੈਂਗਸਟਰਾਂ ਦੇ ਗਰੁੱਪ ਆਪਸ ਵਿੱਚ ਭਿੜ ਗਏ ਹਨ। ਇਸ ਦੌਰਾਨ ਐੱਸਐੱਚਓ (SHO) ਤੇ ਪੁਲਿਸ ਵਿਭਾਗ ਦਾ ਫੋਟੋਗ੍ਰਾਫ਼ਰ ਸਣੇ ਇਕ ਪੈਸਕੋ ਕਰਮਚਾਰੀ ਜਖ਼ਮੀ ਹੋ ਗਏ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਦੁਆਰਾ ਹਵਾਈ ਫਾਈਰਿੰਗ ਦੇ ਨਾਲ ਨਾਲ ਹੰਝੂ ਗੈਸ ਦੇ ਗੋਲ਼ੇ ਵੀ ਛੱਡੇ ਜਾ ਰਹੇ ਹਨ, ਜਿਸ ’ਚ ਕੁੱਲ 4 ਮੁਲਾਜ਼ਮ ਜਖ਼ਮੀ ਹੋਏ ਹਨ।
ਉਥੇ ਹੀ ਤਾਜ਼ਾ ਅਪਡੇਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਜੇਲ੍ਹ ’ਚ ਕੈਦੀਆਂ ਦੁਆਰਾ ਰਜਾਈਆਂ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜਿਸਨੂੰ ਕੰਟਰੋਲ ਕਰਨ ਲਈ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਦੰਗਾ ਕੰਟਰੋਲ ਵਾਹਨ ਦੇ ਨਾਲ ਵੱਡੀ ਗਿਣਤੀ ’ਚ ਜਵਾਨਾਂ ਨੂੰ ਕੇਂਦਰੀ ਜੇਲ੍ਹ ’ਚ ਭੇਜਿਆ ਗਿਆ।