ਪੰਜਾਬ ਚ’ ਮੁੜ ਫੇਰ ਪੁਲਿਸ ਥਾਣੇ ਤੇ’ ਹੋਇਆ ਗਰਨੇਡ ਹਮਲਾ

ਅੰਮ੍ਰਿਤਸਰ : ਸੂਤਰਾਂ ਦੇ ਹਵਾਲੇ ਤੋਂ ਅੰਮ੍ਰਿਤਸਰ ਤੋਂ ਵੱਡੀ ਖਬਰ ਆ ਰਹੀ ਆ ਕਿ ਫਤਿਹਗੜ੍ਹ ਚੂੜੀਆਂ ਬਾਈਪਾਸ ਤੇ’ ਬਣੀ ਚੌਂਕੀ ਤੇ’ ਗਰਨੇਡ ਹਮਲਾ ਹੋਇਆ | ਜਾਣਕਾਰੀ ਮੁਤਾਬਕ ਪੁੱਲ ਦੇ ਉੱਪਰੋਂ ਦੀ ਕਿਸੇ ਨੇ ਸੁੱਟਿਆ ਥਾਣੇ ਦੇ ਵਿੱਚ ਹੈਂਡ ਗਰਨੇਡ | ਬੰਬ ਸੁੱਟਣ ਵਾਲਿਆਂ ਦੇ ਪਿੱਛੇ ਭੱਜੀ ਪੁਲਿਸ ਪਰ ਨਹੀਂ ਆਇਆ ਕੋਈ ਕਾਬੂ | ਪੁਲਿਸ ਚੌਂਕੀ ਨੂੰ ਮਾਰਿਆ ਤਾਲਾ ਸਾਰੀ ਪੁਲਿਸ ਥਾਣੇ ਦੇ ਵਿੱਚੋਂ ਹੋਈ ਗਾਇਬ

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਬਾਈਪਾਸ ਵਿਖੇ ਪੁਲਿਸ ਚੌਂਕੀ ਤੇ ਹੋਇਆ ਗਰਨੇਡ ਹਮਲਾ ਇਸ ਮੌਕੇ ਇਸ SSOC ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਚੌਂਕੀ ਦੇ ਆਲੇ ਦੁਆਲੇ ਦਾ ਤੇ ਚੌਂਕੀ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਗਰਨੇਡ ਹਮਲਾ ਹੋਇਆ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਗਰਨੇਡ ਦਾ ਟ੍ਰਿਗਰ ਹੈ ਪਹਿਲੋਂ ਉਹਨਾਂ ਨੇ ਹਾਂ ਚ ਜਵਾਬ ਦਿੱਤਾ ਫਿਰ ਉਹਨਾਂ ਕਿਹਾ ਪਤਾ ਨਹੀਂ ਇਸਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਕਿਸ ਚੀਜ਼ ਦਾ ਹਮਲਾ ਹੈ

Tags :