ਅਨੰਦਪੁਰ ਸਾਹਿਬ : ਸ਼੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੋੜਨ ਵਾਲੀ ਮੁੱਖ ਸੜਕ ‘ਤੇ ਸਤਲੁਜ ਨਦੀ ‘ਤੇ ਬਣਿਆ ਇੱਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ ਲੰਬੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਤੇ ਪੁੱਲ ਦੇ ਆਸ ਪਾਸ ਕਰੈਸ਼ਰ ਹੋਣ ਕਰਕੇ ਜਿੱਥੇ ਭਾਰੀ ਮਾਤਰਾ ਵਿੱਚ ਟਰੈਫਿਕ ਲੰਘਦੀ ਹੈ ਉਥੇ ਹੀ ਰੇਤ ਅਤੇ ਬਜਰੀ ਦੇ ਵੱਡੇ ਵੱਡੇ ਟਿੱਪਰ ਲੰਘਣ ਕਾਰਨ ਰੇਤ, ਚਿੱਕੜ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਇਹ ਪੁਲ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਗਿਆ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਪੁਲ ਦੀ ਮੁਰੰਮਤ ਸ਼ੁਰੂ ਕੀਤੀ। ਦੱਸ ਦਈਏ ਕਿ ਜਿੱਥੇ ਇਹ ਪੁੱਲ ਉੱਪਰੋਂ ਦੀ ਖਸਤਾ ਹਾਲਤ ਵਿੱਚ ਹੈ ਉੱਥੇ ਹੀ ਇਸ ਪੁੱਲ ਦੇ ਆਸ ਪਾਸ ਗੈਰ ਕਾਨੂੰਨੀ ਮਾਈਨਿੰਗ ਹੋਣ ਕਾਰਨ ਪੁੱਲ ਦੇ ਪਾਵੇ ਨੰਗੇ ਹੋ ਚੁੱਕੇ ਹਨ ।
ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਜਿਨਾਂ ਦੁਆਰਾ ਗੜਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਬਣਾਇਆ ਜਾ ਰਿਹਾ ਹੈ ਉਹਨਾ ਨੇ ਇਕੱਲੇ ਹੀ ਪੁੱਲ ਨੂੰ ਠੀਕ ਕਰਨ ਦੀ ਸੇਵਾ ਸ਼ੁਰੂ ਕੀਤੀ। ਬਾਬਾ ਜੀ ਨੂੰ ਦੇਖ ਕੇ ਥੋੜੀ ਹੀ ਦੇਰ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਸ਼ਰਧਾਲੂ ਵੀ ਪੁਲਿਸ ਜਮਾ ਹੋ ਗਏ ਤੇ ਪੁਲ ‘ਤੇ ਜਮ੍ਹਾਂ ਹੋਈ ਰੇਤ ਅਤੇ ਚਿੱਕੜ ਨੂੰ ਹਟਾ ਦਿੱਤਾ ਗਿਆ। ਜਦੋਂ ਪਾਣੀ ਸੁੱਕ ਜਾਂਦਾ ਸੀ, ਤਾਂ ਪੁਲ ‘ਤੇ ਸੈਂਕੜੇ ਟੋਏ ਸੀਮਿੰਟ ਅਤੇ ਬੱਜਰੀ ਦੇ ਮਿਸ਼ਰਣ ਨਾਲ ਭਰ ਜਾਂਦੇ ਸਨ। ਇਸ ਤੋਂ ਬਾਅਦ, ਰੋਲਰ ਦੀ ਮਦਦ ਨਾਲ ਸੜਕ ਨੂੰ ਦਬਾ ਦਿੱਤਾ ਗਿਆ, ਤਾਂ ਜੋ ਵਾਹਨ ਆਸਾਨੀ ਨਾਲ ਲੰਘ ਸਕਣ। ਇਸ ਪਹਿਲ ਦੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਗਈ । ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਇਸ ਪੁਲ ‘ਤੇ ਸੈਂਕੜੇ ਟੋਏ ਸਨ, ਜੋ ਬਾਰਸ਼ਾਂ ਦੌਰਾਨ ਭਰ ਜਾਂਦੇ ਸਨ ਅਤੇ ਸੜਕ ‘ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਦਸਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮਹਾਂਪੁਰਖਾਂ ਨੇ ਇਸ ਪੁਲ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈ ਕੇ ਇੱਕ ਮਹਾਨ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ


