ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਭਾਜਪਾ ਦੇ ਲੀਡਰ ਮਨਪ੍ਰੀਤ ਸਿੰਘ ਬਾਦਲ ‘ਤੇ ਤੰਜ ਕਸਦਿਆਂ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਨਪ੍ਰੀਤ ਬਾਦਲ ਦੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਤਸਵੀਰ ਟਵੀਟ ਕੀਤੀ ਗਈ ਜਿਸ ਵਿੱਚ ਹਿੰਦੀ ਭਾਸ਼ਾ ਵਿੱਚ ਲਿਖਿਆ ਸੀ ਕਿ “ਤੂੰ ਇਧਰ ਉਧਰ ਦੀ ਗੱਲ ਨਾ ਕਰ, ਇਹ ਦੱਸ ਕਿ ਕਾਫ਼ਿਲਾ ਕਿਉਂ ਲੁੱਟਿਆ, ਮੈਨੂੰ ਰਹਜ਼ਾਨਾਂ ਨਾਲ ਕੋਈ ਗਿਲਾ ਨਹੀਂ, ਤੇਰੀ ਰਹਬਰੀ ਦਾ ਸਵਾਲ ਹੈ।
ਇਸਦੇ ਨਾਲ ਹੀ ਉਨ੍ਹਾਂ ਕੈਪਸ਼ਨ ‘ਚ ਲਿਖਿਆ, “ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ‘ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ…” ਇਹਨਾਂ ਹੀ ਨਹੀਂ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਤੋਂ ਜਵਾਬ ਵੀ ਮੰਗਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮਨਪ੍ਰੀਤ ਬਾਦਲ ਇਸ ਗੱਲ ਦਾ ਜਵਾਬ ਦੇਣਗੇ?
