ਪੱਛਮੀ ਬੰਗਾਲ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜੋੜੇ ਨੇ ਕਥਿਤ ਤੌਰ ‘ਤੇ ਆਈਫੋਨ ਖਰੀਦਣ ਲਈ ਆਪਣੇ ਬੱਚੇ ਨੂੰ ਵੇਚ ਦਿੱਤਾ, ਕਿਉਕਿ ਉਹ ਇੰਸਟਾਗ੍ਰਾਮ ਤੇ ਰੀਲਾਂ ਬਨਾਉਣੀਆ ਚਾਹੁੰਦੇ ਸਨ। ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਨਾਲ ਸਬੰਧਤ ਹੈ।
ਪੁਲਸ ਨੇ ਬੱਚੇ ਦੀ ਮਾਂ (ਸਾਥੀ) ਅਤੇ ਮਾਸੂਮ ਨੂੰ ਖਰੀਦਣ ਵਾਲੀ ਔਰਤ (ਪ੍ਰਿਅੰਕਾ ਘੋਸ਼) ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਬੱਚੇ ਦਾ ਪਿਤਾ (ਜੈਦੇਵ) ਅਜੇ ਫਰਾਰ ਹੈ। ਅਚਾਨਕ ਗੁਆਂਢੀਆਂ ਨੇ ਸ਼ੱਕ ਹੋਣ ਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਿਪੋਰਟਾਂ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਿਤਾ ਨੇ ਆਪਣੀ 7 ਸਾਲ ਦੀ ਧੀ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਬੰਗਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
