(ਗੁਰਦਾਸਪੁਰ) : ਜਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਅਲੀਵਾਲ ਵਿਖੇ ਮੋਹਤਬਰ ਵਿਅਕਤੀਆਂ ਅਤੇ ਨਰੋਈ ਸੋਚ ਰੱਖਣ ਵਾਲੇ ਨੌਜਵਾਨਾਂ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬਤੋਰ ਮੁੱਖ ਮਹਿਮਾਨ ਪ੍ਰਧਾਨ ਗਲੋਬਲ ਕਿ੍ਸ਼ਚਿਅਨ ਐਕਸ਼ਨ ਕਮੇਟੀ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੇ ਸ਼ਿਰਕਤ ਕੀਤੀ ਤੇ ਸਪੀਚ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਉਨ੍ਹਾਂ ਨਾਲ ਗਲੋਬਲ ਕਿ੍ਸ਼ਚਿਅਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਵਲੈਤ ਮਸੀਹ ਬੰਟੀ ਅਜਨਾਲਾ , ਜਰਨਲ ਸਕੱਤਰ ਲੂਕਸ ਮਸੀਹ , ਦੀਪਕ ਲੋਪਾ , ਵਿਲਸਨ ਮਸੀਹ , ਰਮਨ ਬਟਾਲਾ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ


