ਅਮਿੱਟ ਯਾਦਾਂ ਛੱਡਦੀ ਸਪੰਨ ਹੋਈ ਮੁੰਬਈ ਦੀ ਇੱਕ ਰੋਜ਼ਾ ਬਾਲ ਲੇਖਕ ਕਾਨਫਰੰਸ

ਮੁੰਬਈ : ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਦੁਆਰਾ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਪੰਜਾਬ ਦੀ ਟੀਮ ਮੁੰਬਈ ਵਿੱਚ ਇਕ ਰੋਜ਼ਾ ਬਾਲ ਲੇਖਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪਹੁੰਚੀ ਜਿੱਥੇ ਮਹਾਰਾਸ਼ਟਰ ਦੀ ਟੀਮ ਵਲੋਂ ਸੁੱਖੀ ਬਾਠ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇੱਟ ਕੀਤਾ ਗਿਆ ਅਤੇ ਬਾਕੀ ਟੀਮ ਨੂੰ ਵੀ ਗ਼ੁਲਾਬ ਦੇ ਫੁੱਲ ਦੇ ਜੀ ਆਇਆਂ ਆਖਿਆ ਗਿਆ ਜਿਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਬੱਚਿਆਂ ਦੁਆਰਾ ਲਿਖੀਆਂ ਰਚਨਾਵਾਂ ਦੀ ‘ਨਵੀਆਂ ਕਲਮਾਂ ਨਵੀ ਉਡਾਣ’ ਦੀ ਪਹਿਲੀ ਕਿਤਾਬ ਲੋਕ ਅਰਪਣ ਕੀਤੀ ਗਈ। ਮਹਾਂਰਾਸ਼ਟਰ ਦੀ ਟੀਮ ਵਲੋਂ ਜਿੱਥੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਨ ਉੱਥੇ ਹੀ ਮੁੰਬਈ ਦੀ ਟੀਮ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਫੈਂਸੀ ਡਰੈੱਸ, ਗੱਤਕਾ ਬਾਜੀ, ਪੰਜਾਬੀ ਲੋਕ ਗੀਤ, ਅਤੇ ਪੰਜਾਬਣ ਮੁਟਿਆਰਾਂ ਨੇ ਗਿੱਧਾ ਪਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ।ਇਸ ਸਮਾਗਮ ਦਾ ਆਗਾਜ਼ ਛੋਟੀ ਜਿਹੀ ਬੱਚੀ ਵਲੋਂ ਅਰਦਾਸ ਕਰਨ ਉਪਰੰਤ ਹੋਇਆ ਅਤੇ ਇਸ ਸਮਾਗਮ ਵਿੱਚ ਬੱਚਿਆਂ ਵੱਲੋਂ ਪੇਸ਼ਕਾਰੀ ਬਾਕਮਾਲ ਪੇਸ਼ ਕੀਤੀ ਗਈ। ਸਮਾਗਮ ਵਿੱਚ ਜਿੱਥੇ ਇਸ ਪ੍ਰੋਜੈਕਟ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਪੰਜਾਬ ਤੋਂ ਆਈ ‘ਨਵੀਆਂ ਕਲਮਾਂ ਨਵੀਂ ਉਡਾਣ’ ਦੀ ਸਮੂਹ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ । ਸ੍ਰੀ ਸੁੱਖੀ ਬਾਠ ਜੀ ਅਤੇ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਦੀ ਪੰਜਾਬ ਤੋਂ ਆਈ ਟੀਮ ਨੇ ਨ੍ਹੰਨੇ ਮੁੰਨੇ ਬੱਚਿਆਂ ਨੂੰ ਮੈਡਲ , ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਇਸਦੇ ਨਾਲ ਹੀ ਇਸ ਪ੍ਰੋਜੈਕਟ ਦੇ ਮਹਾਂਰਾਸ਼ਟਰ ਦੀ ਸਮੁੱਚੀ ਟੀਮ ਅਧਿਆਪਕ ਅਤੇ ਗਾਇਡ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ । ਸੋ ਅਗਲੀ ਵਾਰ ਨਵੇਂ ਪ੍ਰੋਗਰਾਮ ਅਤੇ ਨਵੀ ਕਿਤਾਬ ਨੂੰ ਜਲਦ ਰਿਲੀਜ਼ ਕਰਨ ਦੇ ਦਾਅਵੇ ਨਾਲ ਇਹ ਸਮਾਗਮ ਸਮਾਪਤ ਹੋਇਆ।ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮੈਡਮ ਮਨਪ੍ਰੀਤ ਕੌਰ ਸੰਧੂ ਜੀ ਇੰਚਾਰਜ ਮਹਾਰਾਸ਼ਟਰ, ਮੈਡਮ ਸਿਮਰਜੀਤ ਮੁੱਖ ਸੰਪਦਾਇਕ, ਪਰਵਿੰਦਰ ਸਿੰਘ, ਸੁਖਵਿੰਦਰ ਕੌਰ ਜੀ ਅਤੇ ਸਮੁੱਚੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ

ਤਸਵੀਰ ਚ’ ਮੁੰਬਈ ਸਕੂਲ ਦੇ ਬੱਚੇ ਗਿੱਧਾ ਪਾ ਰਹੇ

ਤਸਵੀਰ ਚ’ ਮੁੰਬਈ ਦੀ ‘ਨਵੀਆਂ ਕਲਮਾਂ ਨਵੀ ਉਡਾਣ’ ਕਿਤਾਬ ਰਿਲੀਜ਼ ਕਰਦੇ ਹੋਏ ਸੁੱਖੀ ਬਾਠ ਤੇ ਉਨ੍ਹਾਂ ਦੀ ਟੀਮ

Tags :