ਜਲੰਧਰ ਬੱਸ ਸਟੈਂਡ ਦੇ ਡਿਪੂ ਨੰਬਰ 2 ‘ਤੇ ਖੜ੍ਹੀਆਂ ਸਰਕਾਰੀ ਬੱਸਾਂ ਨੂੰ ਅੱਗ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇਸ ਦੋਰਾਨ 2 ਤੋਂ ਵੱਧ ਬੱਸਾਂ ਅੱਗ ਦੀ ਲਪੇਟ ‘ਚ ਆ ਗਈਆਂ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਪਰ ਹੁਣ ਤਕਨੀਕੀ ਕਮੇਟੀ ਇਸ ਦੀ ਜਾਂਚ ਕਰੇਗੀ। ਬੱਸਾਂ ਨੂੰ ਅੱਗ ਲੱਗਣ ਕਾਰਨ ਸਭ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਬੱਸਾਂ ਦੀਆਂ ਸੀਟਾਂ ਅਤੇ ਛੱਤਾਂ ਸਭ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਲੱਗਣ ਕਾਰਨ ਇੰਜਣ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਬੱਸਾਂ ਦੀ ਸਿਰਫ਼ ਬਾਡੀ ਹੀ ਬਚੀ ਹੈ।
