ਖੰਨਾ ਵਿੱਚ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਗਿਆ । ਦੱਸ ਦਈਏ ਕਿ ਇਸ ਘਟਨਾ ਦੋਰਾਨ ਕੋਟ ਪੁਲਿਸ ਚੌਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਅਤੇ ਉਸਦੀ ਦਸਤਾਰ ਵੀ ਉਤਾਰ ਦਿੱਤੀ ਗਈ। ਉਹਨਾਂ ਨੂੰ ਖੰਨਾ ਵਿਖੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਵੀ ਕਰਵਾਇਆ ਗਿਆ। ਜ਼ਖਮੀ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਖੰਨਾ ਵਿਖੇ ਚੋਰਾ ਨੂੰ ਫੜਨ ਗਏ ਸਨ ਪਰ ਚੋਰਾ ਨੇ ਉਹਨਾਂ ਤੇ ਹੀ ਹਮਲਾ ਕਰ ਦਿੱਤਾ।
