ਮਹਾਰਾਸ਼ਟਰ ਦੇ ਪਿੰਡ ਗਣੇਸ਼ਪੁਰ ਵਿੱਚ ਕੇਵਲ ਇੱਕ ਹੀ ਬੱਚਾ ਕਰਦਾ ਹੈ ਪੜਾਈ, ਇੱਕ ਹੀ ਅਧਿਆਪਕ ਕਰਵਾਉਦੇ ਹਨ ਪੜ੍ਹਾਈ

ਮਹਾਰਾਸ਼ਟਰ ਦੇ ਵਾਸ਼ਿਮ ਜਿਲੇ ਦੇ ਗਣੇਸ਼ਪੁਰ ਵਿੱਚ ਇੱਕ ਅਜਿਹਾ ਸਕੂਲ ਹੈ ਜਿੱਥੇ ਕਿ ਸਿਰਫ ਇੱਕ ਬੱਚਾ ਹੀ ਪੜ ਰਿਹਾ ਹੈ ਅਤੇ ਇੱਕ ਬੱਚੇ ਕਰਕੇ ਹੀ ਸਕੂਲ ਚੱਲ ਰਿਹਾ ਹੈ। ਇਸ ਸਕੂਲ ਵਿੱਚ ਇੱਕ ਅਧਿਆਪਕ ਕਾਤ੍ਰਿਕ ਨੂੰ ਪੜਾਉਣ ਲਈ ਆਉਦੇ ਹਨ। ਕ੍ਰਾਤਿਕ ਰੋਜ਼ ਸਕੂਲ ਵਿੱਚ ਇਕੱਲਾ ਆ ਕੇ ਪੜਾਈ ਕਰਦਾ ਹੈ। ਦੱਸ ਦਈਏ ਕਿ ਇਸ ਪਿੰਡ ਵਿੱਚ ਲੋਕਾ ਦੀ ਸੰਖਿਆ ਬਹੁਤ ਹੀ ਘੱਟ ਹੈ ਅਤੇ ਇਸ ਪਿੰਡ ਵਿੱਚ ਮਾਪੇ ਆਪਣੇ ਬੱਚਿਆ ਨੂੰ ਵੀ ਬਹੁਤ ਘੱਟ ਪੜਾਉਦੇ ਹਨ। ਇਹ ਸਕੂਲ ਜੋ ਕਿ 1 ਕਲਾਸ ਤੋ ਲੈ ਕੇ 4 ਕਲਾਸ ਤੱਕ ਹੈ ਪਰ ਫਿਰ ਵੀ ਇੱਥੇ ਇੱਕ ਹੀ ਬੱਚਾ ਪੜਾਈ ਕਰਦਾ ਹੈ। ਕ੍ਰਾਤਿਕ ਇਸ ਸਕੂਲ ਵਿੱਚ ਤੀਸਰੀ ਜਮਾਤ ਵਿੱਚ ਪੜਦਾ ਹੈ।

Tags :