T20 ਵਰਲਡ ਕੱਪ: ਕੋਚ ਗੌਤਮ ਗੰਭੀਰ ਨੇ ਦਿੱਲੀ ਆਪਣੇ ਘਰ ਚ’ ਭਾਰਤੀ ਟੀਮ ਨੂੰ ਦਿੱਤੀ ਸ਼ਾਨਦਾਰ ਡਿਨਰ ਪਾਰਟੀ

ਨਵੀਂ ਦਿੱਲੀ: ਟੀ-20 ਵਰਲਡ ਕੱਪ ਦੇ ਆਪਣੇ ਦੂਜੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਐਤਵਾਰ ਸ਼ਾਮ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਪੂਰੀ ਭਾਰਤੀ ਟੀਮ ਦੀ ਮੇਜ਼ਬਾਨੀ ਕੀਤੀ। ਇਸ ਖ਼ਾਸ ਡਿਨਰ ਪਾਰਟੀ ਵਿੱਚ ਖਿਡਾਰੀਆਂ ਤੋਂ ਇਲਾਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਸ਼ਿਰਕਤ ਕੀਤੀ

ਟੀਮ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼
ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਨੇ ਪੂਰੀ ਟੀਮ ਨੂੰ ਆਪਣੇ ਘਰ ਖਾਣੇ ‘ਤੇ ਬੁਲਾਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਦੌਰਾਨ ਵੀ ਗੰਭੀਰ ਨੇ ਟੀਮ ਦੀ ਮੇਜ਼ਬਾਨੀ ਕੀਤੀ ਸੀ। ਖੇਡ ਮਾਹਿਰਾਂ ਅਨੁਸਾਰ, ਅਜਿਹੀਆਂ ਮੁਲਾਕਾਤਾਂ ਨਾਲ ਖਿਡਾਰੀਆਂ ਦੇ ਆਪਸੀ ਤਾਲਮੇਲ ਅਤੇ ਮਨੋਬਲ ਵਿੱਚ ਵਾਧਾ ਹੁੰਦਾ ਹੈ

ਨਾਮੀਬੀਆ ਖ਼ਿਲਾਫ਼ ਅਗਲਾ ਮੁਕਾਬਲਾ
ਭਾਰਤੀ ਟੀਮ ਹੁਣ 12 ਫਰਵਰੀ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਗਰੁੱਪ-ਏ ਦੇ ਆਪਣੇ ਦੂਜੇ ਮੈਚ ਵਿੱਚ ਨਾਮੀਬੀਆ ਦਾ ਸਾਹਮਣਾ ਕਰੇਗੀ। ਟੀਮ ਇੰਡੀਆ ਇਸ ਮੈਚ ਵਿੱਚ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

ਪਹਿਲੇ ਮੈਚ ਵਿੱਚ ਅਮਰੀਕਾ ਨੂੰ ਦਿੱਤੀ ਮਾਤ
ਭਾਰਤ ਨੇ ਆਪਣੇ ਖ਼ਿਤਾਬੀ ਬਚਾਅ ਦੀ ਸ਼ੁਰੂਆਤ ਸ਼ਨੀਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅਮਰੀਕਾ ਖ਼ਿਲਾਫ਼ 29 ਦੌੜਾਂ ਦੀ ਸਖ਼ਤ ਜਿੱਤ ਨਾਲ ਕੀਤੀ ਸੀ। ਹਾਲਾਂਕਿ ਭਾਰਤ ਇਸ ਮੈਚ ਵਿੱਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਅਮਰੀਕੀ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ‘ਤੇ ਕਾਫੀ ਦਬਾਅ ਬਣਾਇਆ ਸੀ

#sportsnews #teamindianews #gautamgambhirdinnerparty #t20worldcupnews