ਜਲੰਧਰ : ਸੋਫ਼ੀਆ ਕਾਲਜ਼ ਜਲੰਧਰ ਵਿਖੇ ਅੰਕੁਰ ਨਰੂਲਾ ਮਨਿਸਟਰੀ ਵੱਲੋਂ 6000 ਦੇ ਕਰੀਬ ਗਰੀਬ ਬੇਸਹਾਰਾ ਵਿਧਵਾਵਾਂ ਅਤੇ ਬਜ਼ੁਰਗਾਂ ਨੂੰ ਮਹੀਨਾਵਾਰ ਰਾਸ਼ਣ ਅਪੋਸਟਲ ਅੰਕੁਰ ਯੂਸੁਫ਼ ਨਰੂਲਾ ਜੀ ਦੇ ਮਾਤਾ ਜੀ ਸ਼੍ਰੀਮਤੀ ਵਰਸ਼ਾ ਰਾਣੀ ਅਤੇ ਪ੍ਰਧਾਨ ਅੰਕੁਰ ਨਰੂਲਾ ਮਨਿਸਟਰੀ ਤੇ ਗਲੋਬਲ ਕਿ੍ਸ਼ਚਿਅਨ ਐਕਸ਼ਨ ਕਮੇਟੀ ਜਤਿੰਦਰ ਮਸੀਹ ਗੌਰਵ ਜੀ ਦੁਆਰਾ ਲੋੜਵੰਦਾਂ ਨੂੰ ਵੰਡਿਆ ਗਿਆ , ਇਸ ਮੌਕੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਕਿਹਾ ਕਿ ਅੰਕੁਰ ਨਰੂਲਾ ਮਨਿਸਟਰੀ ਸਦਾ ਹੀ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਤਰਜ਼ੀਹ ਦਿੰਦੀ ਹੈ ਕਿਉਂਕਿ ਸਾਡੀ ਪਵਿੱਤਰ ਬਾਈਬਲ ਦਾ ਸਿਧਾਂਤ ਹੀ ਇਹੋ ਹੈ ਕਿ ਭੁੱਖਿਆਂ ਨੂੰ ਰੋਟੀ ਦੀਓ , ਨੰਗੀਆਂ ਨੂੰ ਕੱਪੜਾ ਦੀਓ , ਬਿਮਾਰਾਂ ਦੀ ਸਾਰ ਲਓ , ਦੁਖੀਆਂ ਲਚਾਰਾ ਦੀ ਮਦੱਦ ਕਰੋ ਤੇ ਉਹਨ੍ਹਾਂ ਕਿਹਾ ਕਿ ਬਾਈਬਲ ਦੇ ਏਸੇ ਫਲਸਫ਼ੇ ਤੇ ਅੰਕੁਰ ਨਰੂਲਾ ਮਨਿਸਟਰੀ ਪਹਿਰਾ ਦੇ ਰਹੀ ਹੈ ਤੇ ਅੱਗੇ ਵੀ ਇਸੇ ਤਰੀਕੇ ਨਾਲ ਲੋੜਵੰਦਾਂ ਦੀ ਮਦੱਦ ਕਰਦੀ ਰਹੇਗੀ , ਇਸ ਮੌਕੇ ਬੰਟੀ ਅਜਨਾਲਾ , ਹਮੀਦ ਮਸੀਹ , ਪੀਟਰ ਮਸੀਹ ਬੁਲੰਦਪੁਰ , ਵਿਲਸਨ ਮਸੀਹ ਬਿੱਟੂ ਆਦਿ ਹਾਜ਼ਰ ਸਨ

