ਅੰਕੁਰ ਨਰੂਲਾ ਮਿਨਿਸਟਰੀ ਦੀ ਅਜਨਾਲਾ ਬ੍ਰਾਂਚ ਚ’ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ

(ਅੰਮ੍ਰਿਤਸਰ) : ਅੱਜ ਅਜਨਾਲਾ ਵਿਖੇ ਅੰਕੁਰ ਨਰੂਲਾ ਮਨਿਸਟਰੀ ਦੀ ਚਰਚ ਬ੍ਰਾਂਚ ਅਜਨਾਲਾ ਵਿੱਚ ਪਹਿਲੀ ਵਰ੍ਹੇਗੰਢ ਬਹੁਤ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਤੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਉਹਨਾਂ ਨਾਲ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਰੀਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵੀ ਮੋਜੂਦ ਰਹੇ। ਇਸ ਮੌਕੇ ਤੇ ਚਰਚ ਵਿੱਚ ਆਈ ਸੰਗਤ ਨੂੰ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਗਈ।ਇਸ ਮੌਕੇ ਤੇ ਪ੍ਰਬੰਧਕਾਂ ਵਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ

Tags :