ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਾਂਗਰਸ ਪਾਰਟੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਵਿਰੋਧੀਆਂ ਨੂੰ ਘੇਰਦਿਆਂ ਸਵਾਲ ਕੀਤਾ ਕਿ ਜਦੋਂ ਉਹ BJP ਖ਼ਿਲਾਫ਼ ਬੋਲਦੇ ਨੇ, ਤਾਂ ਕਾਂਗਰਸ ਨੂੰ ਇਸ ਨਾਲ ਇੰਨੀ ਤਕਲੀਫ਼ ਕਿਉਂ ਹੁੰਦੀ ਹੈ?
ਅਰਵਿੰਦ ਕੇਜਰੀਵਾਲ ਨੇ ਆਪਣੀ ਪੋਸਟ ਵਿੱਚ ਲਿਖਿਆ:
“ED ਪਾਰਟੀ ਅਤੇ ਬੇਅਦਬੀ ਪਾਰਟੀ/ਚਿੱਟਾ ਪਾਰਟੀ ਦੇ ਖ਼ਿਲਾਫ਼ ਮੇਰੇ ਬੋਲਣ ਨਾਲ ਕਾਂਗਰਸ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ? ਉਨ੍ਹਾਂ ਦੇ ਬਚਾਅ ਵਿੱਚ ਕਾਂਗਰਸ ਖੁੱਲ੍ਹ ਕੇ ਸਾਹਮਣੇ ਆ ਗਈ ਹੈ।”
