ਜੇਕਰ ਪਾਸਪੋਰਟ ਬਨਵਾਉਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਨਿਯਮਾਂ ਵਿੱਚ ਸੋਧ

ਜੇਕਰ ਤੁਸੀਂ ਪਾਸਪੋਰਟ ਬਨਵਾਉਣ ਜਾ ਰਹੇ ਹੋ ਤਾ ਇੱਕ ਵਾਰ ਨਵੇਂ ਨਿਯਮਾ ਬਾਰੇ ਜਾਣ ਲੈਣਾ ਤੁਹਾਡੇ ਲਈ ਅਹਿਮ ਸਿੱਧ ਹੋ ਸਕਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਨਾਉਣ ਦੇ ਨਿਯਮਾਂ ਵਿੱਚ ਸੋਧ ਕੀਤੀ ਜਾ ਰਹੀ ਹੈ, ਜੋ ਅਕਤੂਬਰ ਤੋਂ ਲਾਗੂ ਹੋ ਗਏ ਹਨ। ਗਾਜ਼ੀਆਬਾਦ ਦੇ ਖੇਤਰੀ ਪਾਸਪੋਰਟ ਅਧਿਕਾਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਾਸਪੋਰਟ ਬਣਾਉਂਦੇ ਸਮੇਂ ਜਨਮ ਸਰਟੀਫਿਕੇਟ ਜਾਂ 10ਵੀਂ ਜਮਾਤ ਦੀ ਮਾਰਕਸ਼ੀਟ ਨੂੰ ਜਾਇਜ਼ ਮੰਨਿਆ ਜਾਂਦਾ ਸੀ ਪਰ ਮੰਤਰਾਲੇ ਨੇ ਇਸ ਨਿਯਮ ਨੂੰ ਬਦਲ ਦਿੱਤਾ ਹੈ।

ਇਹ ਨਵਾਂ ਨਿਯਮ 1 ਅਕਤੂਬਰ ਤੋਂ ਬਾਅਦ ਪੈਦਾ ਹੋਏ ਬੱਚਿਆਂ ‘ਤੇ ਲਾਗੂ ਹੋਵੇਗਾ , ਉਹਨਾਂ ਦੱਸਿਆ ਕਿ ਜਿਹਨਾ ਬੱਚਿਆ ਦਾ ਜਨਮ 1 ਅਕਤੂਬਰ ਤੋ ਬਾਅਦ ਹੋਇਆ ਹੈ, ਉਨ੍ਹਾਂ ਦਾ ਪਾਸਪੋਰਟ ਬਣਵਾਉਣ ਲਈ ਸਿਰਫ਼ ਜਨਮ ਮਿਤੀ ਦਾ ਜਨਮ ਸਰਟੀਫਿਕੇਟ ਦੇਣਾ ਹੋਵੇਗਾ, ਹੋਰ ਕੋਈ ਸਰਟੀਫਿਕੇਟ ਜਾਇਜ਼ ਨਹੀਂ ਹੋਵੇਗਾ। ਨਿਯਤ ਮਿਤੀ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਲਈ, ਪਹਿਲਾਂ ਵਾਂਗ ਹੀ ਨਿਯਮ ਲਾਗੂ ਹੋਣਗੇ। ਖੇਤਰੀ ਪਾਸਪੋਰਟ ਅਫਸਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਅਪਾਇੰਟਮੈਂਟ ਲਈ ਆਉਣ ਤਾਂ ਬਿਨੈ ਪੱਤਰ ਵਿੱਚ ਨੱਥੀ ਕੀਤੇ ਕਾਗਜ਼ਾਂ ਤੋਂ ਇਲਾਵਾ ਹੋਰ ਅਸਲ ਕਾਗਜ਼ ਵੀ ਨਾਲ ਲੈ ਕੇ ਆਉਣ।

Tags :