ਨੋਜ਼ਵਾਨ ਨੂੰ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਚੁੱਕਣੀ ਪਈ ਮਹਿੰਗੀ, ਫਾਇਰਿੰਗ ਦੋਰਾਨ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦੀ ਮੌਤ

ਜ਼ਿਲ੍ਹੇ ਦੇ ਥਾਣਾ ਸਾਦਿਕ ਅਧੀਨ ਪੈਂਦੇ ਪਿੰਡ ਢਿੱਲਵਾਂ ਖੁਰਦ ਦੇ ਵਸਨੀਕਾਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਮਹਿੰਗੀ ਪੈ ਗਈ। ਇਸ ਦੋਰਾਨ ਨਸ਼ੇ  ਦੇ ਸੌਦਾਗਰਾ ਨੇ ਗੋਲੀਆ ਚਲਾ ਦਿੱਤੀਆ, ਜਿਸਦੇ ਕਾਰਣ ਇੱਕ ਵਿਅਕਤੀ ਹਰਭਗਵਾਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਹਰਭਗਵਾਨ ਸਿੰਘ ਪਿੰਡ ਵਿੱਚ ਨਵੀਂ ਬਣੀ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਸੀ ਅਤੇ ਪਿੰਡ ਦੇ ਹੀ ਨਸ਼ਾ ਤਸਕਰਾਂ ਵੱਲੋਂ ਕਮੇਟੀ ਨਾਲ ਕਥਿਤ ਤੌਰ ’ਤੇ ਤਕਰਾਰਬਾਜ਼ੀ ਕੀਤੀ ਜਾ ਰਹੀ ਸੀ।

ਪਿੰਡ ਦੇ ਇੱਕ ਵਸਨੀਕ ਨੇ ਦੱਸਿਆ ਕਿ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ੇ ਵੱਡੇ ਪੱਧਰ ਉਤੇ ਵਿਕ ਰਿਹਾ ਹੈ। ਜਿਸ ਕਾਰਨ ਉਨ੍ਹਾਂ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਦਾ ਕੀਤਾ ਸੀ । ਸੂਤਰਾਂ ਅਨੁਸਾਰ ਗੋਲੀ ਚਲਾਉਣ ਵਾਲਾ ਮੁਲਜ਼ਮ ਪਹਿਲਾਂ ਅਸਲਾ ਐਕਟ ਤਹਿਤ ਜੇਲ੍ਹ ਵਿੱਚ ਬੰਦ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਹਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।