30 ਜੁਲਾਈ ਨੂੰ ਇਹ ਜੋੜਾ ਮੁਜ਼ੱਫਰਪੁਰ ਤੋਂ ਦਾਰਜੀਲਿੰਗ ਜਾ ਰਿਹਾ ਸੀ। ਜਿੱਥੇ ਕਿਸ਼ਨਗੰਜ ਤੋਂ ਪਤਨੀ ਕਾਜਲ ਅਚਾਨਕ ਟਰੇਨ ਤੋਂ ਗਾਇਬ ਹੋ ਗਈ। ਇਸਤੋਂ ਬਾਅਦ ਪਤੀ ਨੇ ਐਫਆਈਆਰ ਦਰਜ ਕਰਵਾਈ। ਪਰ ਹੁਣ ਹਨੀਮੂਨ ‘ਤੇ ਮੁਜ਼ੱਫਰਪੁਰ ਤੋਂ ਦਾਰਜੀਲਿੰਗ ਜਾ ਰਹੀ ਲਾਪਤਾ ਨਵ-ਵਿਆਹੁਤਾ ਦਾ ਸੁਰਾਗ ਮਿਲ ਗਿਆ ਹੈ। ਉਹ ਗੁਰੂਗ੍ਰਾਮ ‘ਚ ਖਰੀਦਦਾਰੀ ਕਰਦੇ ਹੋਏ ਫੜੀ ਗਈ ਹੈ। ਲਾਪਤਾ ਹੋਣ ਦੇ ਚਾਰ ਦਿਨ ਬਾਅਦ ਹਰਿਆਣਾ ਪੁਲਿਸ ਨੇ ਕਾਜਲ ਨੂੰ ਲੱਭ ਲਿਆ।
ਜਾਣਕਾਰੀ ਦਿੰਦਿਆਂ ਕਾਜਲ ਦੇ ਪਤੀ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਪਤਨੀ ਦਾ ਪਤਾ ਲੱਗ ਗਿਆ ਹੈ। ਉਹ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਖਰੀਦਦਾਰੀ ਕਰਦੇ ਮਿਲੀ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਫਿਲਹਾਲ ਉਹ ਪੁਲਸ ਹਿਰਾਸਤ ‘ਚ ਹੈ। ਇਸ ਘਟਨਾ ਦਾ ਪਤਾ ਉਸ ਦੇ ਆਉਣ ਤੋਂ ਬਾਅਦ ਹੀ ਲੱਗੇਗਾ।
