ਤੁਰਕੀ ਵਿੱਚ ਭੂਚਾਲ ਦੀ ਤਬਾਈ, ਕਰੀਬ 23 ਲੋਕਾਂ ਦੀ ਮੌਤ, ਕਈ ਇਮਾਰਤਾਂ ਡਿੱਗੀਆ

ਤੁਰਕੀ ਵਿੱਚ 7.8 ਤੀਬਰਤਾ ਵਾਲੇ ਭੂਚਾਲ ਨੇ ਤਬਾਈ ਮਚਾ ਦਿੱਤੀ ਹੈ। ਦੱਸ ਦਈਏ ਕਿ ਇਹ ਭੂਚਾਲ ਤੁਰਕੀ ਦੇ ਗਾਜ਼ੀਅਨਟੇਪ ਨੇੜੇ ਵਾਪਰਿਆ ਅਤੇ ਇਸ ਹਾਦਸੇ ਵਿੱਚ 34 ਇਮਾਰਤਾ ਢਹਿ ਗਈਆ ਅਤੇ ਕਰੀਬ 15 ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਤੁਰਕੀ ਦੇ ਸੀਰੀਆ ਵਿੱਚ ਵੀ ਭੂਚਾਲ ਆਇਆ ਜਿੱਥੇ ਕਿ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਇਹ ਜ਼ਬਰਦਸਤ ਭੂਚਾਲ ਸੋਮਵਾਰ ਸਵੇਰੇ ਕਰੀਬ 6.47 ਤੇ ਆਇਆ। ਭੂਚਾਲ ਦੇ ਝਟਕੇ ਸਾਈਪ੍ਰਸ, ਤੁਰਕੀ, ਗ੍ਰੀਸ, ਜਾਰਡਨ, ਲੇਬਨਾਨ, ਸੀਰੀਆ, ਇਰਾਕ ਅਤੇ ਜਾਰਜੀਆ ਵਿੱਚ ਵੀ ਮਹਿਸੂਸ ਕੀਤਾ ਗਿਆ। ਇਸ ਕੁਦਰਤੀ ਹਾਦਸੇ ਵਿੱਚ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।

Tags :