ਪੰਜਾਬ ਸਰਕਾਰ ਨੇ 5 ਕੈਦੀਆਂ ਦੀ ਰਿਹਾਈ ਨੂੰ ਦਿੱਤੀ ਮਨਜ਼ੂਰੀ, ਸੂਚੀ ਵਿੱਚ ਨਵਜੋਤ ਸਿੱਧੂ ਦਾ ਨਾਮ ਨਹੀਂ, ਕੱਟਣੀ ਪਵੇਗੀ ਪੂਰੀ ਸਜ਼ਾ

ਪੰਜਾਬ ਸਰਕਾਰ ਨੇ ਪੰਜਾਬ ਦੀਆ ਜੇਲ੍ਹਾਂ ਵਿੱਚ ਬੰਦ 5 ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿੱਚੋ ਪਹਿਲੇ ਤਿੰਨ ਵਿੱਚ ਲਖਵੀਰ ਸਿੰਘ (ਕੇਂਦਰੀ ਜੇਲ੍ਹ ਫ਼ਰੀਦਕੋਟ), ਰਵਿੰਦਰ ਸਿੰਘ (ਕੇਂਦਰੀ ਜੇਲ੍ਹ ਅੰਮ੍ਰਿਤਸਰ) ਅਤੇ ਤਸਪ੍ਰੀਤ ਸਿੰਘ (ਕੇਂਦਰੀ ਜੇਲ੍ਹ ਲੁਧਿਆਣਾ) ਸ਼ਾਮਲ ਹਨ। ਬਾਕੀ ਦੋ ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਨਿਰੁਧ ਮੰਡਲ ਅਤੇ ਸ਼ੰਭੂ ਮੰਡਲ ਸ਼ਾਮਲ ਹਨ, ਦੋਵੇਂ ਲੁਧਿਆਣਾ ਜੇਲ੍ਹ ਵਿੱਚ ਬੰਦ ਹਨ। ਪਰ ਦੱਸ ਦਈਏ ਕਿ ਇਹਨਾਂ ਪੰਜਾ ਵਿੱਚ ਪੰਜਾਬ ਸਰਕਾਰ ਵਿੱਚੋ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀ ਸ਼ਾਮਿਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਸਿੱਧੂ ਨੂੰ ਆਪਣੀ ਸਜ਼ਾ ਪੂਰੀ ਕਰਨੀ ਪਵੇਗੀ । ਦੱਸ ਦੇਈਏ ਕਿ ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਹਨ। ਉਹ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

Tags :