ਪ੍ਰਸ਼ਾਸਨ ਨੇ ਰੋਹਿੰਗੀਆਂ ਦੀਆਂ ਨਾਜਾਇਜ਼ ਝੁੱਗੀਆਂ ਤੇ ਚਲਾਇਆ ਬੁਲਡੋਜ਼ਰ

ਹਰਿਆਣਾ ਦੇ ਨੂੰਹ ਵਿੱਚ ਹੋਈ ਹਿੰਸਾ ਤੋਂ ਬਾਅਦ ਮਨੋਹਰ ਲਾਲ ਖੱਟਰ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਉੱਤਰ ਪ੍ਰਦੇਸ਼ ਦੀ ਤਰਜ਼ ‘ਤੇ ਰੋਹਿੰਗੀਆਂ ਦੀਆਂ ਨਾਜਾਇਜ਼ ਝੁੱਗੀਆਂ ‘ਤੇ ਬੁਲਡੋਜ਼ਰ ਕਾਰਵਾਈ ਸ਼ੁਰੂ ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੁਲਸ ਨੂੰ ਜਾਂਚ ‘ਚ ਪਤਾ ਲੱਗਾ ਹੈ ਕਿ ਨੂਹ ਦੀ ਹਿੰਸਾ ‘ਚ ਅਸਾਮ ਦੇ ਘੁਸਪੈਠੀਆਂ ਦਾ ਹੱਥ ਹੈ।

ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਅਸਾਮ ਦੇ ਘੁਸਪੈਠੀਆਂ ਨੇ ਹਰਿਆਣਾ ਸਰਕਾਰ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਕਰਕੇ ਉਥੇ ਝੁੱਗੀਆਂ ਬਣਾ ਲਈਆਂ ਸਨ। ਸ਼ੁਰੂਆਤੀ ਜਾਂਚ ‘ਚ ਪੁਲਸ ਨੂੰ ਪਤਾ ਲੱਗਾ ਹੈ ਕਿ ਹਿੰਸਾ ‘ਚ ਉਨ੍ਹਾਂ ਦਾ ਵੀ ਹੱਥ ਹੈ। ਹੁਣ ਬੁਲਡੋਜ਼ਰ ਦੀ ਵਰਤੋਂ ਕਰਕੇ ਇਸ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਹੈ।