ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅੱਜਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਲਾੜਾ-ਲਾੜੀ ਵੱਖ-ਵੱਖ ਸਟਾਈਲ ਵਿੱਚ ਆਉਂਦੇ ਹਨ ਤੇ ਜੋ ਕਿ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣਦੇ ਹਨ। ਇੱਕ ਭਾਰਤੀ ਕਾਰੋਬਾਰੀ ਨੇ ਆਪਣੀ ਧੀ ਦੇ ਵਿਆਹ ਲਈ ਇੱਕ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲਿਆ ਜਿਸਦੇ ਵਿੱਚ ਵਿਆਹ ਰਚਾਇਆ ਗਿਆ।
ਜੈੱਟ ਦੇ ਅੰਦਰ ਲੋਕ ਨੱਚਦੇ ਅਤੇ ਗਾਉਂਦੇ ਦੇਖੇ ਗਏ। ਮਹਿਮਾਨਾਂ ਦੇ ਸਵਾਗਤ ਅਤੇ ਵਿਆਹ ਦੇ ਸਾਰੇ ਪ੍ਰਬੰਧ ਜੈੱਟ ਦੇ ਅੰਦਰ ਹੀ ਕੀਤੇ ਗਏ ਸਨ। ਜਾਣਕਾਰੀ ਅਨੁਸਾਰ, ਸੰਯੁਕਤ ਅਰਬ ਅਮੀਰਾਤ ਦੇ ਭਾਰਤੀ ਕਾਰੋਬਾਰੀ ਦਿਲੀਪ ਪੋਪਲੇ ਨੇ ਆਪਣੀ ਧੀ ਦਾ ਵਿਆਹ ਜੇਟੈਕਸ ਬੋਇੰਗ 747 ਏਅਰਕ੍ਰਾਫਟ ਦੇ ਅੰਦਰ ਕਰਵਾਇਆ। ਇਹ ਵਿਆਹ 24 ਨਵੰਬਰ ਨੂੰ ਦੁਬਈ ਵਿੱਚ ਹੋਇਆ ਸੀ। ਇਹ ਵਿਆਹ ਲੋਕਾ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
