ਪੁੱਤ ਦੇ ਇੰਸਾਫ ਲੈਣ ‘ਚ ਲੱਗੇ ਮੂਸੇਵਾਲਾ ਦੇ ਮਾਪੇ, ਇੰਗਲੈਂਡ ਹੋਏ ਰਵਾਨਾ, ਕੀ ਮਿਲ ਪਾਉਗਾ ਇੰਸਾਫ?

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 6 ਮਹੀਨੇ ਹੋ ਚੱਲੇ ਹਨ ਪਰ ਮਾਪਿਆਂ ਤੇ ਫੈਂਸ ਨੂੰ ਇੰਸਾਫ ਨਹੀਂ ਮਿਲ ਪਾਇਆ ਹੈ। ਇੰਸਾਫ ਦੀ ਮੰਗ ਵਿੱਚ ਲੱਗੇ ਮੂਸੇਵਾਲਾ ਦੇ ਮਾਪਿਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਮਾਤਾ-ਪਿਤਾ ਇੰਗਲੈਂਡ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹਿਆਂ ਹਨ।

ਇੰਗਲੈਂਡ ਦੀ ਪਾਰਲੀਮੈਂਟ ਸਾਹਮਣੇ ਕੱਡਿਆ ਜਾਵੇਗਾ ਮਾਰਚ…..

ਇਨਸਾਫ਼ ਲਈ ਇੰਗਲੈਂਡ ਦੀ ਪਾਰਲੀਮੈਂਟ ਸਾਹਮਣੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਸ਼ਮੂਲੀਅਤ ਕਰਨਗੇ। 20 ਨਵੰਬਰ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿੱਚ ਸਿੱਧੂ ਦੇ ਮਾਪੇ ਵੀ ਸ਼ਿਰਕਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ, ਜੋ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਨਗੇ।