ਚੰਡੀਗੜ੍ਹ : ਪੰਜਾਬ ਦੇ ਉਦਯੋਗਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਰਾਤ ਦੇ ਸਮੇਂ ਉਨ੍ਹਾਂ ਨੂੰ ਬਿਜਲੀ ਸਸਤੀ ਦਰ ‘ਤੇ ਮਿਲੇਗੀ। ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਯੋਜਨਾ ਅਨੁਸਾਰ, ਉਦਯੋਗਾਂ ਨੂੰ ਪ੍ਰਤੀ ਯੂਨਿਟ ਇੱਕ ਰੁਪਏ ਦੀ ਘੱਟ ਦਰ ‘ਤੇ ਬਿਜਲੀ ਉਪਲਬਧ ਹੋਵੇਗੀ। ਇਹ ਸਹੂਲਤ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗੀ। ਇਸ ਕਦਮ ਨਾਲ ਰਾਤ ਦੇ ਸਮੇਂ ਚੱਲਣ ਵਾਲੇ ਉਦਯੋਗਾਂ ਨੂੰ ਵੱਡਾ ਫਾਇਦਾ ਮਿਲੇਗਾ
ਪੰਜਾਬ ਦੇ ਉਦਯੋਗਾਂ ਲਈ ਵੱਡੀ ਰਾਹਤ ਦੀ ਘੋਸ਼ਣਾ ਕੀਤੀ ਗਈ ਹੈ। ਹੁਣ ਰਾਤ ਨੂੰ ਉਦਯੋਗਾਂ ਨੂੰ ਬਿਜਲੀ ਇੱਕ ਰੁਪਏ ਪ੍ਰਤੀ ਯੂਨਿਟ ਘੱਟ ਦਰ ‘ਤੇ ਮਿਲੇਗੀ। ਇਹ ਹੁਕਮ 16 ਅਕਤੂਬਰ ਤੋਂ 1 ਮਾਰਚ ਤੱਕ ਲਾਗੂ ਰਹੇਗਾ। ਸਰਦੀਆਂ ਦੌਰਾਨ ਰਾਤ ਸਮੇਂ ਬਿਜਲੀ ਦੀ ਖਪਤ ਘੱਟ ਰਹਿੰਦੀ ਹੈ, ਇਸ ਲਈ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ।
ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਸ ਕਦਮ ਨਾਲ ਲੁਧਿਆਣਾ, ਪਟਿਆਲਾ, ਮੋਹਾਲੀ ਸਮੇਤ ਵੱਡੇ ਸ਼ਹਿਰਾਂ ਦੇ ਉਹ ਉਦਯੋਗ, ਜੋ ਰਾਤ ਦੀਆਂ ਸ਼ਿਫਟਾਂ ‘ਚ ਵੀ ਕੰਮ ਕਰਦੇ ਹਨ, ਸਿੱਧੇ ਤੌਰ ‘ਤੇ ਫਾਇਦਾ ਲੈਣਗੇ। ਭਾਵੇਂ ਇੱਕ ਰੁਪਏ ਦੀ ਕਟੌਤੀ ਛੋਟੀ ਲੱਗ ਸਕਦੀ ਹੈ, ਪਰ ਵੱਡੇ ਪੱਧਰ ‘ਤੇ ਚੱਲਣ ਵਾਲੇ ਉਦਯੋਗਾਂ ਲਈ ਇਹ ਵੱਡੀ ਰਾਹਤ ਹੈ। ਇਸ ਫੈਸਲੇ ਦਾ ਮੁੱਖ ਉਦੇਸ਼ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਉਤਪਾਦਨ ਵਧੇ ਅਤੇ ਸਰਕਾਰੀ ਮਾਲੀਆ ਵਿੱਚ ਵੀ ਇਜਾਫ਼ਾ ਹੋਵੇ
