ਹਾਰਦਿਕ ਪੰਡਯਾ ਨਾਲ ਹੋਈ ਕਰੋੜਾਂ ਦੀ ਠੱਗੀ, ਪੁਲਿਸ ਨੇ ਮਤਰੇਏ ਭਰਾ ਨੂੰ ਕੀਤਾ ਗ੍ਰਿਫਤਾਰ

ਮੁੰਬਈ ਪੁਲਿਸ ਨੇ ਕ੍ਰਿਕਟਰ ਹਾਰਦਿਕ ਪੰਡਯਾ ਤੇ ਕ੍ਰੁਣਾਲ ਪੰਡਯਾ ਦੇ ਮਤਰੇਏ ਭਰਾ ਵੈਭਵ ਪੰਡਯਾ ਦੀ ਇੱਕ ਹਾਈ-ਪ੍ਰੋਫ਼ਾਈਲ ਮਾਮਲੇ ਵਿੱਚ ਗ੍ਰਿਫ਼ਤਾਰੀ ਕੀਤੀ ਹੈ। ਕਥਿਤ ਤੌਰ ‘ਤੇ ਬਿਜਨੈੱਸ ਪਾਰਟਨਰਸ਼ਿਪ ਵਿੱਚ ਵੈਭਵ ਨੇ ਪੰਡਯਾ ਭਰਾਵਾਂ ਨਾਲ ਲਗਭਗ 4.3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

ਰਿਪੋਰਟਾਂ ਮੁਤਾਬਕ 37 ਸਾਲ ਦੇ ਵੈਭਵ ‘ਤੇ ਇੱਕ ਪਾਰਟਨਰਸ਼ਿਪ ਫਰਮ ਤੋਂ ਲਗਭਗ 4.3 ਕਰੋੜ ਰੁਪਏ ਦੀ ਹੇਰਾ-ਫੇਰੀ ਕਰਨ ਦੇ ਇਲਜ਼ਾਮ ਹਨ, ਜਿਸ ਨਾਲ ਪੰਡਯਾ ਭਰਾਵਾਂ ਨੂੰ ਬਹੁਤ ਨੁਕਸਾਨ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਵੈਭਵ ਨੇ ਬਿਨ੍ਹਾਂ ਕਿਸੇ ਨੂੰ ਦੱਸੇ ਪਾਰਟਨਰਸ਼ਿਪ ਫਾਰਮ ਦੇ ਖਾਤੇ ਵਿੱਚੋਂ 1 ਕਰੋੜ ਤੋਂ ਜ਼ਿਆਦਾ ਦੀ ਤਕਮ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਲਈ। ਜਦੋਂ ਪੰਡਯਾ ਭਰਾਵਾਂ ਨੇ ਉਸ ਤੋਂ ਜਵਾਬ ਮੰਗਿਆ ਤਾਂ ਉਸਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ। ਇਸਦੇ ਬਾਅਦ ਪੰਡਯਾ ਭਰਾਵਾਂ ਨੇ ਪੁਲਿਸ ਕੋਲ ਵੈਭਵ ਪੰਡਯਾ ਖਿਲਾਫ਼ 4.3 ਕਰੋੜ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ।