ਖੰਨਾ ਨੇੜਲੇ ਪਿੰਡ ਬੀਬੀਪੁਰ ਵਿਖੇ ਛੁੱਟੀ ‘ਤੇ ਘਰ ਆਏ ਭਾਰਤੀ ਫੌਜ ਦੇ ਜਵਾਨ ਦਵਿੰਦਰ ਸਿੰਘ (36) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਉਹ ਸ੍ਰੀਨਗਰ ਵਿਖੇ ਤਾਇਨਾਤ ਸੀ। ਦਵਿੰਦਰ ਡਿਊਟੀ ‘ਤੇ ਜਾਣ ਲਈ ਰਾਤ ਨੂੰ ਆਪਣੇ ਕੱਪੜੇ ਪੈਕ ਕਰਕੇ ਸੌਂ ਗਿਆ ਸੀ।
ਸਵੇਰੇ ਜਦੋਂ ਦਵਿੰਦਰ ਦੀ ਪਤਨੀ ਨੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੀਂਦ ਤੋਂ ਨਹੀਂ ਉਠਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ। ਦਵਿੰਦਰ ਆਪਣੇ ਪਿੱਛੇ ਪਤਨੀ ਅਤੇ 8 ਸਾਲ ਦਾ ਬੇਟਾ ਛੱਡ ਗਿਆ ਹੈ।