ਹਿਮਾਚਲ ਚ’ ਲੈਂਡਸਲਾਈਡ ਦੀ ਚਪੇਟ ਵਿੱਚ ਆਈ ਬੱਸ, 15 ਲੋਕਾਂ ਦੀ ਮੌਤ

ਬਿਲਾਸਪੁਰ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਲੈਂਡਸਲਾਈਡ ਦੀ ਚਪੇਟ ਵਿੱਚ ਆ ਗਈ ਹੈ। ਬਰਠੀਂ ਖੇਤਰ ਦੇ ਨੇੜੇ ਭੱਲੂ ਪੁਲ ਕੋਲ ਬੱਸ ਉੱਤੇ ਪਹਾੜ ਦਾ ਮਲਬਾ ਡਿੱਗ ਪਿਆ ਤੇ ਜਿਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖ਼ਮੀ ਹੋਏ ਹਨ। ਹਾਦਸੇ ਦੇ ਸਮੇਂ ਬੱਸ ਵਿੱਚ ਲਗਭਗ 30 ਤੋਂ 35 ਯਾਤਰੀ ਸਵਾਰ ਸਨ। PM ਮੋਦੀ ਤੇ ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ

ਮੌਕੇ ਤੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨਿਹੋਤਰੀ ਨੇ ਦੱਸਿਆ ਕਿ ਅੱਜ ਵੀ ਮੌਸਮ ਬਹੁਤ ਖਰਾਬ ਹੈ। ਬਿਲਾਸਪੁਰ ਵਿੱਚ ਇੱਕ ਪ੍ਰਾਈਵੇਟ ਬੱਸ ਲੈਂਡਸਲਾਈਡ ਦੀ ਚਪੇਟ ਵਿੱਚ ਆ ਗਈ ਹੈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖ਼ਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿੱਚ ਲਗਭਗ 30 ਤੋਂ 35 ਯਾਤਰੀ ਸਵਾਰ ਸਨ। ਰਾਹਤ ਅਤੇ ਬਚਾਵ ਕਾਰਜ ਜਾਰੀ ਹੈ

#bilaspurbusaccident

#bilaspurnews

#himachalnews

#latestnews

#mandinews

#manalinews