ਪਾਕਿਸਤਾਨ ਨਾਲ ਮੈਚ ਖੇਡੇਗੀ ਭਾਰਤ, ਮੋਦੀ ਸਰਕਾਰ ਨੇ ਦਿੱਤੀ ਟੀਮ ਨੂੰ ਹਰੀ ਝੰਡੀ

ਨਵੀ ਦਿੱਲੀ : ਭਾਰਤ ਦੇ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਭਾਰਤੀ ਟੀਮ ਦੀ ਆਗਾਮੀ ਏਸ਼ੀਆ ਕਪ ‘ਚ ਪਾਕਿਸਤਾਨ ਖਿਲਾਫ ਮੁਕਾਬਲੇ ਖੇਡਣ ਦੀ ਪੁਸ਼ਟੀ ਕਰ ਦਿੱਤੀ ਆ, ਉਨ੍ਹਾਂ ਕਿਹਾ ਭਾਰਤ ਪਾਕਿਸਤਾਨ ਨਾਲ ਮੈਚ ਖੇਡੇਗੀ। ਤੁਹਾਨੂੰ ਦੱਸਦੀਏ ਦੁਬਈ (UAE) ਵਿੱਚ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੀ ਟੱਕਰ 14 ਸਤੰਬਰ ਨੂੰ ਦੁਬਈ ਚ’ ਖੇਡਿਆ ਜਾਣਾ ਆ, ਪਰ ਸਵਾਲ ਇਹ ਉੱਠ ਰਹੇ ਸੀ ਕੇ ਜਿਸ ਤਰਾਂ ਦਾ ਪਾਕਿਸਤਾਨ-ਭਾਰਤ ਦੇਸ਼ਾਂ ਦੇ ਵਿਚਾਲੇ ਤਣਾਅ ਚੱਲ ਰਿਹਾ ਕਿ ਮੈਚ ਇਹ ਹੋਵੇਗਾ ਕੇ ਨਹੀਂ, ਪਰ ਹੁਣ ਭਾਰਤ ਸਰਕਾਰ ਨੇ ਇਹ ਕਲੀਅਰ ਕਰ ਦਿੱਤਾ ਕਿ ਇਹ ਭਾਰਤ ਇਹ ਮੈਚ ਪਾਕਿਸਤਾਨ ਨਾਲ ਖੇਡੇਗਾ | ਖੇਡ ਮੰਤਰਾਲੇ ਵਲੋਂ ਕੁਝ ਨਵੀਆਂ ਨੀਤੀਆਂ ਬਣਾਈਆਂ ਗਈਆਂ ਨੇ, ਕਿ ਆ ਨਵੀਆਂ ਨੀਤੀਆਂ ਥੱਲੇ ਪੇਰਾਗ੍ਰਾਫ ਚ’ ਪੜੋ

ਭਾਰਤ ਦੇ ਅੰਤਰਰਾਸ਼ਟਰੀ ਖੇਡ ਸਬੰਧੀ ਨਵੇਂ ਨੀਤੀ-ਨਿਯਮਾਂ ਦਾ ਐਲਾਨ ਕਰਦਿਆਂ, ਖੇਡ ਮੰਤਰਾਲੇ ਨੇ ਖਾਸ ਤੌਰ ‘ਤੇ ਪਾਕਿਸਤਾਨ ਨਾਲ ਖੇਡਣ ਸੰਬੰਧੀ ਆਪਣਾ ਰੁਖ ਸਪਸ਼ਟ ਕਰ ਦਿੱਤਾ ਹੈ। ਮੰਤਰਾਲੇ ਨੇ ਵਾਚਾ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ (BILATERAL) ਸੀਰੀਜ਼ਾਂ ‘ਤੇ ਪਾਬੰਦੀ ਜਾਰੀ ਰਹੇਗੀ, ਪਰ ਜਿਥੇ ਦੋਨੋਂ ਟੀਮਾਂ ਕਿਸੇ ਬਹੁਪੱਖੀ (MULTILATERAL) ਟੂਰਨਾਮੈਂਟ ਵਿੱਚ ਭਾਗ ਲੈਂਦੀਆਂ ਹਨ, ਉੱਥੇ ਕੋਈ ਰੁਕਾਵਟ ਨਹੀਂ ਹੋਵੇਗੀ।

ਇਸ ਨੀਤੀ ਰਾਹੀਂ ਭਾਰਤ ਨੇ ਦੱਸ ਦਿੱਤਾ ਹੈ ਕਿ ਜੇਕਰ ਟੂਰਨਾਮੈਂਟ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਜਾਂ ਏਸ਼ੀਆ ਕ੍ਰਿਕਟ ਕੌਂਸਲ (ACC) ਵਰਗੀਆਂ ਸੰਗਠਨਾਂ ਦੇ ਤਹਿਤ ਹੋ ਰਿਹਾ ਹੋਵੇ, ਤਾਂ ਭਾਰਤ ਟੀਮ ਹਿੱਸਾ ਲੈ ਸਕਦੀ ਹੈ, ਭਾਵੇਂ ਉਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇ

#INDvsPAK

#IndiaVsPakistan

#AsiaCupClash

#CricketKiJung

#BattleOfTheGiants

#MaukaMaukaReturns

#DeshKaGarv

#PrideOnThePitch

#SubContinentShowdown