ਫਗਵਾੜਾ ਵਿੱਚ ਹੜਤਾਲ ਤੇ ਬੈਠੇ ਜੇਸੀਟੀ ਕਰਮਚਾਰੀਆ ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਫਗਵਾੜਾ ਜੇਸੀਟੀ ਮਿੱਲ ਕਾਮਿਆਂ ਨੂੰ ਹੜਤਾਲ ’ਤੇ ਬੈਠੇ ਇੱਕ ਮਹੀਨਾ ਬੀਤ ਚੁੱਕਾ ਹੈ ਪਰ ਅੱਜ ਤੱਕ ਮਿੱਲ ਮਾਲਕਾਂ ਵੱਲੋਂ ਇਨ੍ਹਾਂ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਗਈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੀ 5 ਮਹੀਨਿਆਂ ਦੀ ਤਨਖ਼ਾਹ ਅਤੇ 8 ਮਹੀਨਿਆਂ ਦਾ ਓਵਰਟਾਈਮ ਨਾ ਦਿੱਤੇ ਜਾਣ ਕਾਰਨ ਪਿਛਲੇ ਇੱਕ ਮਹੀਨੇ ਤੋਂ ਧਰਨੇ ‘ਤੇ ਬੈਠੇ ਹਨ, ਜਦਕਿ ਦੂਜੇ ਪਾਸੇ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੇ ਹਾਲ ਦੀ ਜਾਣਕਾਰੀ ਲਈ ਹੈ ਪਰ 300 ਮੀਟਰ ਦੀ ਦੂਰੀ ‘ਤੇ ਬੈਠਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਦਿੱਤਾ ਗਿਆ।

ਜਿਸਤੋ ਬਾਅਦ ਫਗਵਾੜਾ ਡੀਐਸਪੀ ਨੇ ਲਾਠੀਚਾਰਜ ਦੇ ਹੁਕਮ ਦੇ ਦਿੱਤੇ ਅਤੇ ਪੁਲਿਸ ਵੱਲੋ ਭੁੱਖੀਆ ਪਿਆਸੀਆ ਔਰਤਾ ਅਤੇ ਬੱਚਿਆ ਤੇ ਬੇਰਹਿਮੀ ਨਾਲ  ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ‘ਚ ਕਈ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਅਤੇ ਕਈ ਬੱਚੇ ਵੀ ਜ਼ਖਮੀ ਹੋ ਗਏ। ਜਿਹਨਾ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।

Tags :