ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਵੱਲੋ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਮੌਕੇ ਉਤੇ ਦੀ ਜ਼ਮਾਨਤ ਵੀ ਮਿਲ ਗਈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਨਾਲ ਬਠਿੰਡਾ ਵਿਜੀਲੈਂਸ ਦਫ਼ਤਰ ਪੁੱਜੇ।

ਮਨਪ੍ਰੀਤ ਨੇ ਦੱਸਿਆ ਕਿ ਉਹ ਵਿਜੀਲੈਂਸ ਜਾਂਚ ਦਾ ਸਵਾਗਤ ਕਰਦਾ ਹੈ ਪਰ ਪਰਚਾ ਦਰਜ ਹੋਣ ਨਾਲ ਕਿਸੇ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ। ਮੇਰਾ ਕੇਸ ਵਿਜੀਲੈਂਸ ਦੀ ਬਜਾਏ ਸੀਬੀਆਈ ਨੂੰ ਦਿੱਤਾ ਜਾਵੇ। ਸਮਾਂ ਬਦਲਦੇ ਕਦੇ ਦੇਰ ਨਹੀਂ ਲੱਗਦੀ। ਵਿਜੀਲੈਂਸ ਮੈਨੂੰ 100 ਵਾਰ ਫੋਨ ਕਰੇ,  ਤਾਂ ਵੀ ਮੈਂ ਆਵਾਂਗਾ। ਮੈਨੂੰ ਭਾਰਤ ਦੇ ਕਾਨੂੰਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੂਰਾ ਭਰੋਸਾ ਹੈ।

Tags :