ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਚੀਨ ਵਿਰੁੱਧ ਇੱਕ ਵਾਰ ਫਿਰ ਸਖ਼ਤ ਰੁਖ਼ ਅਪਣਾਉਂਦੇ ਹੋਏ ਐਲਾਨ ਕੀਤਾ ਹੈ ਕਿ 1 ਨਵੰਬਰ 2025 ਤੋਂ ਸਾਰੇ ਚੀਨੀ ਆਯਾਤਾਂ ‘ਤੇ 100% ਵਾਧੂ ਟੈਰਿਫ ਲਗਾਇਆ ਜਾਵੇਗਾ। ਇਸਦੇ ਨਾਲ ਹੀ, ਉਨ੍ਹਾਂ ਨੇ ਅਮਰੀਕਾ ਵਿੱਚ ਬਣੇ ਮਹੱਤਵਪੂਰਨ ਸਾਫਟਵੇਅਰ ‘ਤੇ ਨਿਰਯਾਤ ਨਿਯੰਤਰਣ ਲਗਾਉਣ ਦਾ ਵੀ ਐਲਾਨ ਕੀਤਾ ਹੈ।
ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰਕ ਅਤੇ ਭੂ-ਰਾਜਨੀਤਿਕ ਤਣਾਅ ਪਹਿਲਾਂ ਹੀ ਚਰਮ ‘ਤੇ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਨੀਤੀ ਲਾਗੂ ਹੋ ਗਈ, ਤਾਂ ਇਸਦਾ ਅਸਰ ਵਿਸ਼ਵ ਬਾਜ਼ਾਰਾਂ ‘ਤੇ ਗੰਭੀਰ ਤੌਰ ‘ਤੇ ਪੈ ਸਕਦਾ ਹੈ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਰਾਹੀਂ ਚੀਨ ਦੀ ਵਪਾਰਕ ਨੀਤੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਬਹੁਤ ਹੀ ਹਮਲਾਵਰ ਵਪਾਰਕ ਰੁਖ ਅਪਣਾਇਆ ਹੈ, ਜਿਸਦਾ ਪ੍ਰਭਾਵ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ‘ਤੇ ਪੈ ਰਿਹਾ ਹੈ।
ਟਰੰਪ ਦੇ ਮੁਤਾਬਕ, ਚੀਨ ਆਪਣੇ ਕਈ ਉਤਪਾਦਾਂ ‘ਤੇ ਨਿਰਯਾਤ ਸੀਮਾਵਾਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਵਿਸ਼ਵ ਬਾਜ਼ਾਰਾਂ ਵਿੱਚ ਅਸੰਤੁਲਨ ਪੈਦਾ ਹੋ ਸਕਦਾ ਹੈ। ਇਸ ਦੇ ਜਵਾਬ ਵਜੋਂ, ਉਨ੍ਹਾਂ ਐਲਾਨ ਕੀਤਾ ਕਿ 1 ਨਵੰਬਰ ਤੋਂ ਚੀਨੀ ਆਯਾਤਾਂ ‘ਤੇ 100% ਵਾਧੂ ਟੈਰਿਫ ਲਗਾਏਗਾ, ਜੋ ਮੌਜੂਦਾ ਟੈਰਿਫ ਦਰਾਂ ਤੋਂ ਇਲਾਵਾ ਹੋਵੇਗਾ

