CM ਭਗਵੰਤ ਮਾਨ ਦੀ ਵੱਡੀ ਭਵਿੱਖਬਾਣੀ: “2027 ਚੋਣਾਂ ‘ਚ ਭਾਜਪਾ ਨੂੰ ਮਿਲਣਗੀਆਂ ਸਿਰਫ਼ 1 ਜਾਂ 2 ਸੀਟਾਂ”, ਲਿਖ ਕੇ ਦਿੱਤਾ ਦਾਅਵਾ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਤੇਜ਼ ਹੋ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਦਿੱਤਾ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁੱਖ ਮੰਤਰੀ ਮਾਨ ਨੇ ਭਾਰਤੀ ਜਨਤਾ ਪਾਰਟੀ (BJP) ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ 2027 ਵਿੱਚ ਭਾਜਪਾ ਪੰਜਾਬ ਵਿੱਚ ਬੁਰੀ ਤਰ੍ਹਾਂ ਪਿਛੜ ਜਾਵੇਗੀ।

ਮੁੱਖ ਮੰਤਰੀ ਨੇ ਇੰਟਰਵਿਊ ਦੌਰਾਨ ਪੂਰੇ ਭਰੋਸੇ ਨਾਲ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 1 ਜਾਂ 2 ਸੀਟਾਂ ਹੀ ਨਸੀਬ ਹੋਣਗੀਆਂ। ਕਾਂਗਰਸ ਨੂੰ 1 ਤੋਂ 9 ਦੇ ਵਿਚਾਲੇ ਸੀਟਾਂ ਮਿਲਣ ਗਈਆਂ ਤੇ ਅਕਾਲੀ ਦਲ ਨੂੰ 0 ਸੀਟ | ਮਾਨ ਦੇ ਇਸ ਬਿਆਨ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ

ਲਿਖ ਕੇ ਦਿੱਤੀ ‘ਭਵਿੱਖਬਾਣੀ’ (Prediction)
ਇਸ ਇੰਟਰਵਿਊ ਦੀ ਸਭ ਤੋਂ ਵੱਡੀ ਅਤੇ ਹੈਰਾਨੀਜਨਕ ਗੱਲ ਇਹ ਰਹੀ ਕਿ ਸੀਐਮ ਭਗਵੰਤ ਮਾਨ ਨੇ ਇਹ ਦਾਅਵਾ ਸਿਰਫ਼ ਜ਼ੁਬਾਨੀ ਨਹੀਂ ਕੀਤਾ। ਉਨ੍ਹਾਂ ਨੇ ਚੈਨਲ ਦੇ ਐਂਕਰ ਦੇ ਸਾਹਮਣੇ ਬਕਾਇਦਾ ਇੱਕ ਕਾਗਜ਼ ‘ਤੇ ਇਹ ਭਵਿੱਖਬਾਣੀ ਲਿਖ ਕੇ (Prediction on Paper) ਦਿੱਤੀ। ਮਾਨ ਨੇ ਚੁਣੌਤੀਪੂਰਨ ਲਹਿਜੇ ਵਿੱਚ ਕਿਹਾ ਕਿ ਉਹ ਆਪਣੀ ਇਸ ਗੱਲ ‘ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਚੋਣ ਨਤੀਜੇ ਉਨ੍ਹਾਂ ਦੇ ਇਸ ਦਾਅਵੇ ‘ਤੇ ਮੋਹਰ ਲਗਾਉਣਗੇ

ਸੰਪਾਦਕੀ ਟਿੱਪਣੀ
ਪੰਜਾਬ ਦੀ ਸਿਆਸਤ ਵਿੱਚ ਚੋਣਾਂ ਤੋਂ ਪਹਿਲਾਂ ਲਿਖ ਕੇ ਦਾਅਵੇ ਕਰਨ ਦਾ ਰਿਵਾਜ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਆਗੂ ਅਜਿਹੇ ਦਾਅਵੇ ਕਰ ਚੁੱਕੇ ਹਨ। ਪਰ ਮੌਜੂਦਾ ਮੁੱਖ ਮੰਤਰੀ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਵਿਰੁੱਧ ਇੰਨਾ ਵੱਡਾ ਨੰਬਰ (1-2 ਸੀਟਾਂ) ਲਿਖ ਕੇ ਦੇਣਾ ਪੰਜਾਬ ਦੀ ਸਿਆਸੀ ਜੰਗ ਨੂੰ ਹੋਰ ਦਿਲਚਸਪ ਬਣਾਉਂਦਾ ਹੈ

#BhagwantMannPrediction

#PunjabPolitics

#PunjabElection2027

#AAP

#BJP

#PunjabNews

#BhagwantMannInterview

#Channi