ਦਿੱਲੀ ਦੇ ਦਵਾਰਕਾ ਵਿੱਚ ਇੱਕ ਮਹਿਲਾ ਪਾਇਲਟ ਅਤੇ ਉਸਦੇ ਪਤੀ ਤੇ 10 ਸਾਲ ਦੀ ਬੱਚੀ ਨੂੰ ਘਰੇਲੂ ਨੌਕਰ ਦੇ ਤੌਰ ‘ਤੇ ਕੰਮ ‘ਤੇ ਰੱਖਣ ਅਤੇ ਤੰਗ ਪਰੇਸ਼ਾਨ ਕਰਨ ਦੇ ਇਲਜਾਮ ਲੱਗੇ ਹਨ। ਜਿਸਤੋ ਬਾਅਦ ਭੀੜ ਵੱਲੋ ਦੋਵਾਂ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ, ਮਹਿਲਾ ਪਾਇਲਟ ਦਾ ਪਤੀ ਏਅਰਲਾਈਨ ਕਰਮਚਾਰੀ ਹੈ। ਫਿਲਹਾਲ ਪੁਲਿਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਦਵਾਰਕਾ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ‘ਚ ਸਾਹਮਣੇ ਆਈ ਵੀਡੀਓ ‘ਚ ਘਟਨਾ ਦੇ ਸਮੇਂ ਪਾਇਲਟ ਦੀ ਵਰਦੀ ‘ਚ ਮੌਜੂਦ ਔਰਤ ਨੂੰ ਭੀੜ ਵੱਲੋਂ ਵਾਰ-ਵਾਰ ਥੱਪੜ ਮਾਰਦੇ ਹੋਏ ਦੇਖਿਆ ਜਾ ਰਿਹਾ ਹੈ। ਜਦੋਂ ਉਹ ਮੱਦਦ ਲਈ ਚੀਕਦੀ ਹੈ ਤਾਂ ਕਈ ਔਰਤਾਂ ਉਸਦੇ ਵਾਲ ਖਿੱਚਦੀਆਂ ਨਜ਼ਰ ਆਉਂਦੀਆਂ ਹਨ ਅਤੇ ਇਕ ਔਰਤ ਉਸਨੂੰ ਮਾਰਦੀ ਹੈ। ਉਹ ਬੁੜਬੁੜਾਉਂਦੀ ਹੈ, “ਮਾਫੀ”, ਪਰ ਭੀੜ ਰੁਕਣ ਤੋਂ ਇਨਕਾਰ ਕਰਦੀ ਹੈ। ਇਸ ਦੌਰਾਨ ਜਦੋਂ ਉਸ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਰਿਪੋਰਟਾਂ ਦੇ ਮੁਤਾਬਕ ਜੋੜੇ ਨੇ ਕਰੀਬ ਦੋ ਮਹੀਨੇ ਪਹਿਲਾਂ 10 ਸਾਲ ਦੀ ਬੱਚੀ ਨੂੰ ਘਰੇਲੂ ਕੰਮ ਲਈ ਰੱਖਿਆ ਸੀ। ਅੱਜ ਕੁੜੀ ਦੇ ਰਿਸ਼ਤੇਦਾਰ ਨੇ ਉਸਦੀ ਬਾਂਹ ‘ਤੇ ਸੱਟ ਦੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।
