ਅਮਰੀਕਾ ਵਿੱਚ 2022 ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੰਜਾਬੀਆਂ ਸਣੇ 17 ਲੋਕ ਗਿ੍ਫਤਾਰ

ਅਮਰੀਕਾ ਵਿੱਚ 27 ਅਗਸਤ 2022 ਸੈਕਰਾਮੈਟੋਂ ਦੇ ਇੱਕ ਗੁਰੂਦੁਆਰਾ ਸਾਹਿਬ ਸਮੇਤ 11 ਥਾਵਾਂ ਤੇ ਗੋਲੀਮਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਕਰਦਿਆ ਗੋਲੀਬਾਰੀ ਦੀ ਲੜੀ ਦੇ ਮਾਸਟਰਮਾਇੰਡ ਪਵਿੱਤਰ ਪ੍ਰੀਤ ਸਿੰਘ ਸਮੇਤ 17 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਏਕੇ-47 ਰਾਈਫਲਾਂ, ਪਿਸਤੌਲਾ ਅਤੇ ਮਸ਼ੀਨਗੰਨਾ ਵਰਗੇ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ 20 ਤੋ ਵੱਧ ਥਾਵਾਂ ਤੇ ਛਾਪੇਮਾਰੀਆ ਕਰ ਕੀਤੀਆ ਗਈਆ। ਦੱਸ ਦਈਏ ਕਿ ਇਹਨਾਂ ਕੋਲੋ 4 ਹੈਡਗਨ ਅਤੇ 2 ਅਸਾਲਟ ਰਾਈਫਲਾਂ ਅਤੇ ਵੱਡੀ ਸਮਰੱਥਾਂ ਵਾਲੇ ਮੈਗਜ਼ੀਨਾ ਸਮੇਤ ਹਥਿਆਰਾ ਦਾ ਵੱਡਾ ਭੰਡਾਰ ਵੀ ਬਰਾਮਦ ਕੀਤਾ ਗਿਆ ਹੈ। ਗਿ੍ਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਰਨਦੀਪ ਸਿੰਘ, ਪਰਦੀਪ ਸਿੰਘ, ਧਰਮਵੀਰ ਸਿੰਘ, ਜੋਬਨਜੀਤ ਸਿੰਘ ਹੁਸਨਦੀਪ ਸਿੰਘ ਅਤੇ ਹੋਰ ਨੌਜ਼ਵਾਨ ਵੀ ਸਾਮਿਲ ਸਨ। ਇਹਨਾਂ ਵਿੱਚੋ ਕੁੱਝ ਨੌਜਵਾਨ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ।

Tags :